Friday, July 11, 2025
Homeपंजाबਪਿੰਡ ਘਰਾਚੋਂ ਵਿੱਚ ਸਰਬਸੰਮਤੀ ਨਾਲ ਚੁਣਿਆ ਗਿਆ ਸਰਪੰਚ, ਦਲਜੀਤ ਸਿੰਘ ਘੁੰਮਣ ਬਣੇ...

ਪਿੰਡ ਘਰਾਚੋਂ ਵਿੱਚ ਸਰਬਸੰਮਤੀ ਨਾਲ ਚੁਣਿਆ ਗਿਆ ਸਰਪੰਚ, ਦਲਜੀਤ ਸਿੰਘ ਘੁੰਮਣ ਬਣੇ ਸਰਪੰਚ

ਪੰਚਾਇਤੀ ਚੋਣਾਂ ਦੇ ਚੱਲ ਰਹੇ ਰੌਲੇ ਦੌਰਾਨ ਪਿੰਡ ਘਰਾਚੋ ਵਿਚ ਸਰਬ ਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ।  ਪਿੰਡ ਵਾਸੀਆਂ ਨੇ ਆਪਸੀ ਸਹਿਮਤੀ ਨਾਲ ਫ਼ੈਸਲਾ ਲੈਂਦਿਆਂ ਦਲਜੀਤ ਸਿੰਘ ਘੁੰਮਣ ਨੂੰ ਪਿੰਡ ਦਾ ਨਵਾਂ ਸਰਪੰਚ ਚੁਣਿਆ ਗਿਆ ਹੈ।

ਪਿੰਡ ਵਾਸੀਆਂ ਦੇ ਇਸ ਫ਼ੈਸਲੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਬ ਸੰਮਤੀ ਨਾਲ ਸਰਪੰਚ ਚੁਣਨ ਦੀ ਅਪੀਲ ਨੂੰ ਹੋਰ ਹੁਲਾਰਾ ਮਿਲਿਆ ਹੈ।  ਦੱਸ ਦੇਈਏ ਕਿ ਸੰਗਰੂਰ ਜ਼ਿਲ੍ਹੇ ਵਿਚ ਪੈਂਦਾ ਪਿੰਡ ਘਰਾਚੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ. ਐੱਸ. ਡੀ. ਰਾਜਬੀਰ ਸਿੰਘ ਘੁੰਮਣ ਅਤੇ ਓ. ਐੱਸ. ਡੀ. ਸੁਖਵੀਰ ਸਿੰਘ ਦਾ ਜੱਦੀ ਪਿੰਡ ਹੈ।

RELATED ARTICLES
- Advertisment -spot_imgspot_img

Most Popular