Wednesday, September 17, 2025
spot_imgspot_img
Homeपंजाबਸੰਗਰੂਰ-ਪਟਿਆਲਾ ਨੈਸ਼ਨਲ ਹਾਈਵੇਅ ’ਤੇ ਪਲਟੀ ਸਵਾਰੀਆਂ ਨਾਲ ਭਰੀ PRTC ਬੱਸ, 2 ਦੀ...

ਸੰਗਰੂਰ-ਪਟਿਆਲਾ ਨੈਸ਼ਨਲ ਹਾਈਵੇਅ ’ਤੇ ਪਲਟੀ ਸਵਾਰੀਆਂ ਨਾਲ ਭਰੀ PRTC ਬੱਸ, 2 ਦੀ ਮੌਤ

ਬੀਤੀ ਰਾਤ ਸੰਗਰੂਰ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆਈ ਸੀ, ਜਿੱਥੇ ਸੰਗਰੂਰ-ਪਟਿਆਲਾ ਨੈਸ਼ਨਲ ਹਾਈਵੇਅ ‘ਤੇ ਭਵਾਨੀਗੜ੍ਹ ਨੇੜੇ ਇਕ ਪੀ.ਆਰ.ਟੀ.ਸੀ. ਦੀ ਬੱਸ ਪਲਟ ਗਈ ਸੀ, ਜਿਸ ਕਾਰਨ 15 ਦੇ ਕਰੀਬ ਯਾਤਰੀਆਂ ਦੇ ਗੰਭੀਰ ਸੱਟਾਂ ਆਈਆਂ ਤੇ 2  ਨੌਜਵਾਨਾਂ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਸੰਗਰੂਰ ਦੇ ਪਿੰਡ ਬਾਦਲ ਕਲਾਂ ਦੇ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਪਟਿਆਲਾ ਤੋਂ ਬੱਸ ਵਿੱਚ ਆ ਰਿਹਾ ਸੀ ਭਵਾਨੀਗੜ ਉਤਰਨਾ ਸੀ। ਭਵਾਨੀਗੜ ਤੋਂ 2 ਕਿਲੋਮੀਟਰ ਪਹਿਲਾਂ ਹੀ ਬੱਸ ਪਲਟ ਗਈ। ਮ੍ਰਿਤਕ ਘਰ ਚ ਕਮਾਉਣ ਵਾਲਾ ਇਕੱਲਾ ਸੀ। ਉਹ ਆਪਣੇ ਪਿੱਛੇ ਮਾਤਾ, ਪਤਨੀ, ਬੱਚੇ ਤੇ ਦੋ ਛੋਟੀਆਂ ਕੁਆਰੀਆਂ ਭੈਣਾਂ ਛੱਡ ਗਿਆ। ਇਸ ਖ਼ਬਰ ਤੋਂ ਬਾਅਦ ਪਿੰਡ ਚ ਸੋਗ ਦੀ ਲਹਿਰ ਫੈਲ ਗਈ।

ਇਹ ਬੱਸ ਪਟਿਆਲਾ ਤੋਂ ਬਠਿੰਡਾ ਵੱਲ ਜਾ ਰਹੀ ਸੀ, ਹਾਦਸੇ ਸਮੇਂ ਇਸ ‘ਚ ਕਰੀਬ 50 ਸਵਾਰੀਆਂ ਮੌਜੂਦ ਸਨ। ਜਦੋਂ ਬੱਸ ਨਜ਼ਦੀਕ ਸਥਿਤ ਹਨੀ ਢਾਬੇ ਨੇੜੇ ਪਹੁੰਚੀ ਤਾਂ ਅਚਾਨਕ ਇਕ ਟੈਂਕਰ ਸੜਕ ‘ਤੇ ਆ ਗਿਆ, ਜਿਸ ਨਾਲ ਟੱਕਰ ਤੋਂ ਬਚਾਉਂਦੇ ਸਮੇਂ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਇਹ ਹਾਦਸਾ ਵਾਪਰ ਗਿਆ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਤੇ ਤੁਰੰਤ ਜ਼ਖ਼ਮੀਆਂ ਨੂੰ ਭਵਾਨੀਗੜ੍ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ।

RELATED ARTICLES

वीडियो एड

Most Popular