ਮੋਗਾ ਪੁਲਿਸ ਵੱਲੋਂ ਦੇਰ ਰਾਤ ਗਸ਼ਤ ਦੇ ਦੌਰਾਨ ਇੱਕ ਸ਼ੱਕੀ ਵਿਅਕਤੀ ਕੋਲੋਂ ਦੋ ਕਿਲੋ ਅਫੀਮ ਨਾਲ ਗਿਰਫ਼ਤਾਰ ਕੀਤਾ ਹੈ। ਪੁਲਿਸ ਨੇ ਉਸਦੀ ਸਕੋਰਪੀਓ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਕਿਹਾ ਕਿ ਥਾਣਾ ਧਰਮਕੋਟ ਦੇ ਅਧੀਨ ਕੋਟ ਇਸੇ ਖ਼ਾ ਥਾਣਾ ਮੁਖੀ ਅਰਸ਼ਪ੍ਰੀਤ ਕੌਰ ਅਤੇ ਉਹਨਾਂ ਦੀ ਟੀਮ ਵੱਲੋਂ ਦੇਰ ਰਾਤ ਗਸ਼ਤ ਕੀਤੀ ਜਾ ਰਹੀ ਸੀ। ਜਿਸ ਦੇ ਚਲਦੇ ਇੱਕ ਸ਼ੱਕੀ ਵਿਅਕਤੀ ਨੂੰ ਜਦ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਸਕੋਰਪੀਓ ਗੱਡੀ ਲੈ ਕੇ ਭੱਜ ਗਿਆ ਤੇ ਕਾਲੇ ਲਿਫਾਫੇ ਨੂੰ ਬਾਹਰ ਸੁੱਟ ਦਿੱਤਾ।
ਪੁਲਿਸ ਵੱਲੋਂ ਉਸਦਾ ਪਿੱਛਾ ਕਰ ਜਦੋਂ ਗੱਡੀ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਦਾਤੇ ਵਾਲਾ ਰੋਡ ਕੋਟ ਇਸੇ ਖਾਂ ਦਾ ਰਹਿਣ ਵਾਲਾ ਦੱਸਿਆ ਹੈ ਅਤੇ ਜਦੋਂ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਦੋ ਕਿਲੋ ਅਫੀਮ ਬਰਾਮਦ ਹੋਈ। ਆਰੋਪੀ ਦੀ ਪਹਿਚਾਣ ਅਮਰਜੀਤ ਸਿੰਘ ਕੋਟ ਇਸੇ ਖਾਂ ਦੇ ਤੌਰ ’ਤੇ ਹੋਈ ਹੈ। ਆਰੋਪੀ ਨੂੰ ਗ੍ਰਿਫਤਾਰ ਕਰਕੇ ਥਾਣਾ ਕੋਟ ਇਸੇ ਖਾਂ ਵਿਖੇ ਮਾਮਲਾ ਦਰਜ ਕਰ ਲਿਆ ਗਿਆ। ਅੱਗੇ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਅਫੀਮ ਕਿੱਥੋਂ ਲੈ ਕੇ ਆਇਆ ਸੀ ਤੇ ਕਿਸ ਨੂੰ ਦੇਣੀ ਸੀ।