ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ਼ ਮਹਿੰਮ ਆਰੰਭੀ ਹੋਈ ਹੈ। ਖਾਲੜਾ ਪੁਲਿਸ ਨੇ ਡਿਫੈਂਸ ਡਰੇਨ ਖਾਲੜਾ ਦੀ ਪਟੜੀ ਤੋਂ ਗੁਪਤ ਸੂਚਨਾ ਦੇ ਅਧਾਰ ਤੇ ਇੱਕ ਮੋਟਰਸਾਈਕਲ ਸਮੇਤ 2 ਕਿਲੋ 838 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਦਕਿ ਪਾਕਿਸਤਾਨ ਵੱਲੋਂ ਮੰਗਵਾਈ ਹੈਰੋਇਨ ਨੂੰ ਚੁੱਕਣ ਆਏ ਸਮਗਲਰ ਪੁਲਿਸ ਪਾਰਟੀ ਨੂੰ ਦੇਖ ਕੇ ਫਰਾਰ ਹੋ ਗਏ ਹਨ ।