Homeपंजाबਇਜ਼ਰਾਇਲੀ ਹਮਲੇ ’ਚ ਵੈਸਟ ਬੈਂਕ ਵਿਚ ਇੱਕ ਡਾਕਟਰਾਂ ਸਮੇਤ 7 ਦੀ ਹੋਈ...

ਇਜ਼ਰਾਇਲੀ ਹਮਲੇ ’ਚ ਵੈਸਟ ਬੈਂਕ ਵਿਚ ਇੱਕ ਡਾਕਟਰਾਂ ਸਮੇਤ 7 ਦੀ ਹੋਈ ਮੌਤ

- Advertisement -

 Israeli attack : ਫਲਸਤੀਨ- ਇਜ਼ਰਾਈਲੀ ਸੈਨਿਕਾਂ ਨੇ ਮੰਗਲਵਾਰ ਨੂੰ ਵੈਸਟ ਬੈਂਕ ਵਿਚ ਇੱਕ ਅੱਤਵਾਦੀ ਟਿਕਾਣੇ ‘ਤੇ ਹਮਲਾ ਕਰ ਦਿੱਤਾ, ਜਿਸ ’ਚ ਇੱਕ ਡਾਕਟਰ ਸਮੇਤ ਘੱਟੋ-ਘੱਟ 7 ਫਲਸਤੀਨੀਆਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਗਾਜ਼ਾ ਪੱਟੀ ’ਚ 7 ਮਹੀਨੇ ਪਹਿਲਾਂ ਜੰਗ ਸ਼ੁਰੂ ਹੋਣ ਤੋਂ ਬਾਅਦ ਖੇਤਰ ‘ਤੇ ਕੀਤੇ ਗਏ ਘਾਤਕ ਹਮਲਿਆਂ ’ਚੋਂ ਇਹ ਇੱਕ ਹੈ।

ਇਜ਼ਰਾਈਲੀ ਫੌਜ ਨੇ ਕਿਹਾ ਕਿ ਉੱਤਰੀ ਪੱਛਮੀ ਬੈਂਕ ਦੇ ਸ਼ਹਿਰ ਜੇਨਿਨ ‘ਚ ਇਕ ਆਪਰੇਸ਼ਨ ਦੇ ਤਹਿਤ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਫਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਘੱਟੋ-ਘੱਟ ਸੱਤ ਫਲਸਤੀਨੀ ਮਾਰੇ ਗਏ ਅਤੇ ਹੋਰ 9 ਜ਼ਖ਼ਮੀ ਹੋ ਗਏ। ਮਾਰੇ ਗਏ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋਈ। ਫਲਸਤੀਨੀ ਇਸਲਾਮਿਕ ਜੇਹਾਦ ਅੱਤਵਾਦੀ ਸਮੂਹ ਨੇ ਕਿਹਾ ਕਿ ਉਸਦੇ ਲੜਾਕਿਆਂ ਨੇ ਇਜ਼ਰਾਈਲੀ ਫੌਜਾਂ ਦਾ ਸਾਹਮਣਾ ਕੀਤਾ।

RELATED ARTICLES
- Advertisement -spot_imgspot_img
- Advertisement -spot_imgspot_img

-Video Advertisement-

-Video Advertisement-

Most Popular