Lok Sabha Elections 2024: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਤੋਂ ਪੰਜਾਬ ਵਿਚ ਮਿਸ਼ਨ 13-0 ਦੀ ਪ੍ਰਾਪਤੀ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਨੇ ਸੂਬੇ ‘ਚ ਪਾਰਟੀ ਦੇ ਪ੍ਰਚਾਰ ਲਈ ‘ਪੰਜਾਬ ਬਣੇਗਾ ਹੀਰੋ ਮਿਸ਼ਨ ਆਪ 13-0’ ਦਾ ਨਾਅਰਾ ਦਿਤਾ ਹੈ। ਇਸ ਦੇ ਚਲਦਿਆਂ ਭਲਕੇ ਮੁੱਖ ਮੰਤਰੀ ਪੰਜਾਬ ਦੇ ਚੋਣ ਮੈਦਾਨ ‘ਚ ਉਤਰਨਗੇ। ਉਨ੍ਹਾਂ ਵਲੋਂ ਸ੍ਰੀ ਸ੍ਰੀ ਫਤਿਹਗੜ੍ਹ ਸਾਹਿਬ ‘ਚ ਚੋਣ ਸਭਾ ਕੀਤੀ ਜਾਵੇਗੀ। ਇਸ ਦੇ ਤਹਿਤ ਸ਼ਾਮ ਨੂੰ ਰਾਜਪੁਰਾ ਵਿਖੇ ਰੋਡ ਸ਼ੋਅ ਕੀਤਾ ਜਾਵੇਗਾ।