ਪੰਜਾਬ ਸਕੂਲ ਸਿਖਿਆ ਬੋਰਡ (ਪੀ.ਐਸ.ਈ.ਬੀ.) ਨੇ ਅੱਠਵੀਂ ਜਮਾਤ ਦੀ ਅਨੁਪੂਰਕ ਪ੍ਰੀਖਿਆ ਦੀ ਡੇਟਸ਼ੀਟ ਵਿਚ ਬਦਲਾਅ ਕਰ ਦਿਤਾ ਹੈ। ਬੋਰਡ ਵਲੋਂ 13 ਮਈ ਨੂੰ ਜਾਰੀ ਕੀਤੀ ਗਈ ਡੇਟਸ਼ੀਟ ਅਨੁਸਾਰ, 7 ਜੂਨ, 2025 ਨੂੰ ਹੋਣ ਵਾਲੀ ‘ਸਿਹਤ ਅਤੇ ਸਰੀਰਕ ਸਿਖਿਆ (812)’ ਵਿਸ਼ੇ ਦੀ ਪ੍ਰੀਖਿਆ ਪ੍ਰਬੰਧਕੀ ਕਾਰਨਾਂ ਕਰ ਕੇ ਹੁਣ 10 ਜੂਨ, 2025 ਨੂੰ ਹੋਵੇਗੀ। ਬੋਰਡ ਅਧਿਕਾਰੀਆਂ ਨੇ ਕਿਹਾ ਕਿ ਸੋਧੀ ਹੋਈ ਡੇਟਸ਼ੀਟ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹੈ। ਸਾਰੇ ਸਬੰਧਤ ਵਿਦਿਆਰਥੀਆਂ ਨੂੰ ਵੈੱਬਸਾਈਟ ’ਤੇ ਜਾਣ ਅਤੇ ਨਵੀਂ ਡੇਟਸ਼ੀਟ ਦੀ ਜਾਂਚ ਕਰਨ ਅਤੇ ਉਸ ਅਨੁਸਾਰ ਪ੍ਰੀਖਿਆ ਦੀਆਂ ਤਿਆਰੀਆਂ ਕਰਨ ਦੀ ਸਲਾਹ ਦਿਤੀ ਗਈ ਹੈ।