Saturday, September 13, 2025
spot_imgspot_img
Homeपंजाबਵਿਜੀਲੈਂਸ ਬਿਊਰੋ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ 1.84 ਕਰੋੜ ਰੁਪਏ ਦੇ...

ਵਿਜੀਲੈਂਸ ਬਿਊਰੋ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ‘ਚ 1.84 ਕਰੋੜ ਰੁਪਏ ਦੇ ਘਪਲੇ ਦਾ ਕੀਤਾ ਪਰਦਾਫਾਸ਼

ਨਾਭਾ ‘ਚ ਵਿਜੀਲੈਂਸ ਬਿਊਰੋ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ‘ਚ 1.84 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਜਾਂਚ ਤੋਂ ਬਾਅਦ ਵਿਜੀਲੈਂਸ ਨੇ ਉਕਤ ਅਧਿਕਾਰੀਆਂ ਅਤੇ ਠੇਕੇਦਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਗਰ ਕੌਂਸਲ ਨਾਭਾ ਨੂੰ ਸਾਲ 2018 ਵਿੱਚ ਹਾਊਸ ਫਾਰ ਆਲ ਸਕੀਮ ( PMSAY) ਤਹਿਤ ਫੰਡ ਪ੍ਰਾਪਤ ਹੋਏ ਸਨ। ਤਾਰੀਕ 01 ਨਵੰਬਰ 2018 ਤੋਂ 06 ਨਵੰਬਰ 2018 ਤੱਕ 6 ਦਿਨਾਂ ਦੇ ਅੰਦਰ ਵਿਕਾਸ ਕਾਰਜਾਂ ਦੇ ਜਾਅਲੀ ਬਿੱਲ ਤਿਆਰ ਕਰਕੇ 1 ਕਰੋੜ 84 ਲੱਖ 45 ਹਜ਼ਾਰ 551 ਰੁਪਏ ਦਾ ਗਬਨ ਕੀਤਾ ਗਿਆ ਸੀ।

ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਰਾਸ਼ੀ ਨਾਲ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ ਗਿਆ, ਸਗੋਂ ਅਧਿਕਾਰੀਆਂ ਨੇ ਠੇਕੇਦਾਰ ਦੀ ਮਿਲੀਭੁਗਤ ਨਾਲ ਇਸ ਸਕੀਮ ਤਹਿਤ ਲੋੜਵੰਦਾਂ ਨੂੰ ਮਕਾਨ ਬਣਾਉਣ ਦੀ ਬਜਾਏ ਵਿਕਾਸ ਕਾਰਜ ਦੱਸ ਕੇ ਫੰਡਾਂ ਦਾ ਗਬਨ ਕੀਤਾ।

ਪਹਿਲਾਂ ਚੌਲਾਂ ਦਾ ਘੁਟਾਲਾ ਫੜਿਆ ਸੀ

ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਪੰਜਾਬ ਨੇ ਚੌਲ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ। ਇਸ ‘ਚ ਇਹ ਗੱਲ ਸਾਹਮਣੇ ਆਈ ਸੀ ਕਿ  ਕੇਂਦਰ ਦੀਆਂ ਸਕੀਮਾਂ ਤਹਿਤ ਇਹ ਚੌਲ ਆ ਰਹੇ ਸੀ। ਇਸ ਤੋਂ ਠੇਕੇਦਾਰ ਅਤੇ ਚੌਲ ਮਿੱਲ ਮਾਲਕਾਂ ਨੂੰ ਭਾਰੀ ਆਮਦਨ ਹੋ ਰਹੀ ਸੀ। ਵਿਜੀਲੈਂਸ ਨੇ ਉਸ ਮਾਮਲੇ ਵਿੱਚ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕੀਤਾ ਸੀ।

RELATED ARTICLES

वीडियो एड

Most Popular