Sunday, December 14, 2025
spot_imgspot_img
Homeपंजाबਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰਜਕਾਰਣੀ ਚੁਨਣ ਦੀ ਕਾਰਵਾਈ ‘ਤੇ ਹਾਈਕੋਰਟ ਨੇ...

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰਜਕਾਰਣੀ ਚੁਨਣ ਦੀ ਕਾਰਵਾਈ ‘ਤੇ ਹਾਈਕੋਰਟ ਨੇ ਲਗਾਈ ਰੋਕ

- Advertisement -

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਡਹਾਕ ਕਮੇਟੀ ਵੱਲੋਂ 28 ਮਾਰਚ ਦੀ ਮੀਟਿੰਗ ਵਿੱਚ ਨਵੀਂ ਕਾਰਜਕਾਰਣੀ ਚੁਣਨ ਦੀ ਕਾਰਵਾਈ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ।

ਕਾਰਜਕਾਰਣੀ ਦੇ ਜਨਰਲ ਸਕੱਤਰ ਰਹੇ ਰਮਣੀਕ ਸਿੰਘ ਤੋਂ ਇਲਾਵਾ ਹੋਰ ਅਹੁਦੇਦਾਰਾਂ ਗੁਰਮੀਤ ਸਿੰਘ, ਗੁਰਬਖਸ਼ ਸਿੰਘ ਤੇ ਮੋਹਨਜੀਤ ਸਿੰਘ ਨੇ ਐਡਵੋਕੇਟ ਸ਼ਿਵ ਕੁਮਾਰ ਸ਼ਰਮਾ ਰਾਹੀਂ ਪਟੀਸ਼ਨ ਦਾਖਲ ਕਰਕੇ ਕਿਹਾ ਸੀ ਕਿ ਪ੍ਰਧਾਨ ਨੇ ਸਲਾਨਾ ਲੇਖਾ ਜੋਖਾ ਬਾਰੇ 28 ਮਾਰਚ ਨੂੰ ਮੀਟਿੰਗ ਵਿੱਚ ਆਉਣ ਦਾ ਸੱਦਾ ਦਿੱਤਾ ਸੀ ਪਰ ਜਦੋਂ ਮੀਟਿੰਗ ਵਿਚ ਪੁੱਜੇ ਤਾਂ ਬਜਟ ਬਾਰੇ ਕੋਈ ਚਰਚਾ ਹੀ ਨਹੀਂ ਹੋਈ, ਉਲਟਾ ਨਵੀਂ ਕਾਰਜਕਾਰਣੀ ਚੁਨਣ ਲਈ ਮਤਾ ਲਿਆ ਦਿੱਤਾ ਗਿਆ।

RELATED ARTICLES

-Video Advertisement-

Most Popular