ਲਾਹੌਰ ਦੀ ਕਿੰਗ ਐਡਵਰਡ ਮੈਡੀਕਲ ਯੂਨੀਵਰਸਿਟੀ ਸਪੈਸ਼ੇਲਾਈਜ਼ਡ ਹੈਲਥ ਕੇਅਰ ਐਂਡ ਮੈਡੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਬਾਲ ਚਿਕਿਤਸਾ ਵਿਭਾਗ ‘ਚ ਸਹਾਇਕ ਪੋਫੈਸਰ ਵਜੋਂ ਸੇਵਾਵਾਂ ਦੇ ਰਹੇ ਡਾ. ਮਿਮਪਾਲ ਸਿੰਘ ਨੂੰ ਬਾਲ ਚਿਕਿਤਸਾ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ (ਬੀ. ਐੱਸ.-19) ਵਜੋਂ ਤਰੱਕੀ ਦਿੱਤੀ ਗਈ ਹੈ।
ਲਹਿੰਦੇ ਪੰਜਾਬ ਦੀ ਸਰਕਾਰ ਦੇ ਸਿਹਤ ਸੰਭਾਲ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ ਵਲੋਂ ਜਾਰੀ ਨੋਟੀਫ਼ਿਕੇਸ਼ਨ ‘ਚ ਦੱਸਿਆ ਗਿਆ ਕਿ ਪਾਕਿ ਦੇ ਸਭ ਤੋਂ ਛੋਟੇ ਘੱਟ ਗਿਣਤੀ ਸਿੱਖ ਭਾਈਚਾਰੇ ‘ਚੋਂ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਜੰਮਪਲ ਅਤੇ ਮੌਜੂਦਾ ਸਮੇਂ ਲਾਹੌਰ ‘ਚ ਰਹਿੰਦੇ ਡਾ. ਮਿਮਪਾਲ ਸਿੰਘ ਇਸ ਅਹੁਦੇ ‘ਤੇ ਨਿਯੁਕਤ ਹੋਣ ਵਾਲੇ ਪਹਿਲੇ ਸਿੱਖ ਹਨ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਘੱਟ- ਗਿਣਤੀ ਅਧਿਕਾਰ ਕਮਿਸ਼ਨ ‘ਚ ਬਤੌਰ ਮੈਂਬਰ ਸੇਵਾਵਾਂ ਦੇ ਰਹੇ ਡਾ. ਮਿਮਪਾਲ ਸਿੰਘ ਵਲੋਂ ਲਾਹੌਰ ਦੇ ਸਰਕਾਰੀ ਮੈਆਓ ਹਸਪਤਾਲ ‘ਚ ਸ਼ੁਰੂ ਕੀਤੇ ਨਿਉਨੇਟੋਲੋਜੀ ਯੂਨਿਟ ਨਾਲ ਇਲਾਜ ਦੁਆਰਾ ਕਈ ਨਵੇਂ ਜਨਮੇ ਸੀਰੀਅਸ ਬੱਚਿਆਂ ਨੂੰ ਨਵਾਂ ਜੀਵਨ ਮਿਲ ਚੁੱਕਿਆ ਹੈ।