Saturday, October 25, 2025
HomeपंजाबSukhwinder Kaur Khandi NIA: ਬਠਿੰਡਾ 'ਚ BKU ਕ੍ਰਾਂਤੀਕਾਰੀ ਦੀ ਮਹਿਲਾ ਆਗੂ 'ਤੇ...

Sukhwinder Kaur Khandi NIA: ਬਠਿੰਡਾ ‘ਚ BKU ਕ੍ਰਾਂਤੀਕਾਰੀ ਦੀ ਮਹਿਲਾ ਆਗੂ ‘ਤੇ NIA ਦਾ ਛਾਪਾ, ਗੁੱਸੇ ‘ਚ ਆਏ ਕਿਸਾਨਾਂ ਨੇ ਕੀਤਾ ਰੋਡ ਜਾਮ

 ਨੈਸ਼ਨਲ ਇਨਵੈਸਟੀਗੇਸ਼ਨ ਟੀਮ (ਐਨਆਈਏ) ਨੇ ਅੱਜ ਤੜਕੇ ਹਰਿਆਣਾ ਅਤੇ ਪੰਜਾਬ ਵਿੱਚ ਛਾਪੇਮਾਰੀ ਕੀਤੀ। ਟੀਮ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਦੇ ਸਰਾਭਾ ਨਗਰ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮਹਿਲਾ ਆਗੂ ਸੁਖਵਿੰਦਰ ਕੌਰ ਖੰਡੀ ਦੇ ਘਰ ਪਹੁੰਚੀ ਹੈ। ਘਰ ਦੇ ਬਾਹਰ ਪੁਲਿਸ ਮੁਲਾਜ਼ਮ ਤਾਇਨਾਤ ਹਨ। ਹਾਲਾਂਕਿ ਛਾਪੇਮਾਰੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਕਿਸਾਨ ਯੂਨੀਅਨ ਕ੍ਰਾਂਤੀਕਾਰੀ ਆਗੂ ਸੁਖਵਿੰਦਰ ਦੇ ਘਰ ਛਾਪਾ ਮਾਰਨ ਤੋਂ ਭੜਕ ਗਏ। ਉਹ ਸੜਕ ਜਾਮ ਕਰਕੇ ਧਰਨੇ ’ਤੇ ਬੈਠ ਗਏ ਹਨ। ਯੂਨੀਅਨ ਨੇ ਕਿਹਾ ਕਿ ਜਦੋਂ ਤੱਕ ਛਾਪੇਮਾਰੀ ਦੇ ਕਾਰਨ ਨਹੀਂ ਦੱਸੇ ਜਾਂਦੇ, ਉਦੋਂ ਤੱਕ ਕਿਸੇ ਨੂੰ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।

ਸੁਖਵਿੰਦਰ ਕੌਰ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਹੈ। NIA ਦੀਆਂ ਟੀਮਾਂ ਦੇਰ ਰਾਤ ਅਤੇ ਸਵੇਰੇ ਉਸ ਦੇ ਘਰ ਪਹੁੰਚੀਆਂ ਸਨ। ਕਿਸੇ ਨੂੰ ਵੀ ਘਰੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਨਾ ਹੀ ਕਿਸੇ ਨੂੰ ਫ਼ੋਨ ਆਦਿ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ। ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਾਰਾਜ ਨੇ ਦੱਸਿਆ ਕਿ ਘਰ ਵਿੱਚ ਇੱਕ 85 ਸਾਲ ਦਾ ਬਜ਼ੁਰਗ ਵੀ ਹੈ।

ਇੱਥੋਂ ਤੱਕ ਕਿ ਉਸ ਦੇ ਨੌਕਰਾਂ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ, ਉਨ੍ਹਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਪਤਾ ਲੱਗਦਿਆਂ ਹੀ ਉਹ ਇੱਥੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐਨਆਈਏ ਨੂੰ ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਕੋਈ ਜਾਂਚ ਕਰਨੀ ਹੈ ਤਾਂ ਉਨ੍ਹਾਂ ਦੇ ਮੈਂਬਰ ਹਾਜ਼ਰ ਹੋਣ। ਇਸ ਲਈ ਅਸੀਂ ਆਪਣੇ ਵਕੀਲ ਸਮੇਤ ਤਿੰਨ ਲੋਕਾਂ ਨੂੰ ਅੰਦਰ ਭੇਜਿਆ ਹੈ।

RELATED ARTICLES
- Advertisment -spot_imgspot_img
- Advertisment -spot_imgspot_img

-Video Advertisement-

- Advertisement -spot_imgspot_img

Most Popular