Monday, September 1, 2025
spot_imgspot_img
Homeपंजाबਸ. ਜੋਗਿੰਦਰ ਸਿੰਘ ਵਧੀਆ ਇਨਸਾਨ ਤੇ ਚੰਗੀ ਸ਼ਖ਼ਸੀਅਤ ਸਨ : ਗੁਰਬਚਨ...

ਸ. ਜੋਗਿੰਦਰ ਸਿੰਘ ਵਧੀਆ ਇਨਸਾਨ ਤੇ ਚੰਗੀ ਸ਼ਖ਼ਸੀਅਤ ਸਨ : ਗੁਰਬਚਨ ਸਿੰਘ ਵਿਰਦੀ

ਸ. ਗੁਰਬਚਨ ਸਿੰਘ ਵਿਰਦੀ ਨੇ ਅੱਜ ਬੀਬੀ ਜਗਜੀਤ ਕੌਰ ਨਾਲ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ,‘‘ਮੈਂ ਰੋਜ਼ਾਨਾ ਸਪੋਕਸਮੈਨ ਦਾ ਪੁਰਾਣਾ ਪਾਠਕ ਹਾਂ। ਜਦ ਸਪੋਕਸਮੈਨ ਅਖ਼ਬਾਰ ਰਸਾਲੇ ਵਿਚ ਪ੍ਰਕਾਸ਼ਤ ਹੁੰਦਾ ਸੀ ਅਸੀਂ ਮੈਗਜ਼ੀਨ ਲੈ ਕੇ ਵੀ ਪੜ੍ਹਿਆ ਕਰਦੇ ਸੀ। ਪਹਿਲੇ ਦਿਨ ਜਦ ਸਪੋਕਸਮੈਨ ਅਖ਼ਬਾਰ ਦਾ ਉਦਘਾਟਨ ਹੋਇਆ ਮੈਂ ਖ਼ੁਦ ਹਾਜ਼ਰ ਸੀ। ਮੇਰੀ ਹਫ਼ਤੇ ਬਾਅਦ ਸ. ਜੋਗਿੰਦਰ ਸਿੰਘ ਨੇ ਖ਼ਬਰ ਵੀ ਲਗਾਈ ਸੀ ਜਿਸ ਵਿਚ ਮੈਂ ਕਿਹਾ ਸੀ ਕਿ ਤੁਹਾਡਾ ਜਿਹੜਾ ਇਹ ਪਰਚਾ ਹੈ ਇਹ ਉਸ ਤਰ੍ਹਾਂ ਦਾ ਹੈ, ‘‘ਜਿਵੇਂ ਕੋਈ ਆਖੇ ਇਹ ਗਿਲਾਸ ਪੂਰਾ ਪਾਣੀ ਦਾ ਭਰਿਆ ਹੋਇਆ ਹੈ ਅਤੇ ਇਸ ਵਿਚ ਹੋਰ ਕੁੱਝ ਨਹੀਂ ਆ ਸਕਦਾ।’’ ਉਦੋਂ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਚਮੇਲੀ ਦਾ ਫੁੱਲ ’ਤੇ ਰੱਖ ਕੇ ਇਹ ਸਾਬਤ ਕਰ ਦਿਤਾ ਕਿ ਇਹ ਥਾਂ ਮੈਂ ਅਪਣੀ ਬਣਾ ਲੈਣੀ ਹੈ। ’’ ਮੇਰੇ ਨਾਲ ਪਿਛਲੀ ਮੀਟਿੰਗ ਵਿਚ ਮੇਰਾ ਪੁੱਤਰ ਵੀ ਸ਼ਾਮਲ ਸੀ। ਮੇਰੇ ਨਾਲ ਗੱਲਾਂ ਕਰਦਿਆਂ ਸ. ਜੋਗਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਸਰਕਾਰ ਤੋਂ ਵੀ ਬਹੁਤ ਮੁਸ਼ਕਲਾਂ ਆਈਆਂ ਪਰ ਮੈਂ ਅਪਣਾ ਕੰਮ ਨਹੀਂ ਛੱਡਿਆ।

ਉਨ੍ਹਾਂ ‘‘ਉੱਚਾ ਦਰ ਬਾਬੇ ਨਾਨਕ ਦਾ’’ ਬਣਾ ਕੇ ਕਿਹਾ ਕਿ ਮੈਨੂੰ ਪਤਾ ਹੈ ਮੈਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਿਰ ਸਰਕਾਰ ਵਲੋਂ ਇਸ਼ਤਿਹਾਰ ਨਾ ਮਿਲਣੇ ਜਿਸ ਨਾਲ ਮੈਨੂੰ ਮੁਸ਼ਕਲ ਤਾਂ ਹੋਈ ਹੈ ਪਰ ਮੈਂ ਅਪਣਾ ਰਾਹ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਸ. ਜੋਗਿੰਦਰ ਸਿੰਘ ਦੀ ਸੋਚ ਜਿਹੜੀ ਹੈ ਉਹ ਸਮਾਜ ਨੂੰ ਨਵੀਂ ਦਿਸ਼ਾ ਦੇ ਰਹੀ ਸੀ। ਉਨ੍ਹਾਂ ਉਸ ਦਿਸ਼ਾ ’ਤੇ ਤੁਰਦਿਆਂ ਹੋਇਆ ਬਹੁਤ ਅੱਗੇ ਵਲ ਨੂੰ ਕਦਮ ਪੁਟੇ ਹਨ। ਹੁਣ ਕੁਦਰਤ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਕਿ ਉਨ੍ਹਾਂ ਨੂੰ ਸਾਡੇ ਕੋਲੋਂ ਖੋਹ ਲਿਆ।

ਅਸੀਂ ਸਮਝਦੇ ਹਾਂ ਕਿ ਉਨ੍ਹਾਂ ਦਾ ਰਹਿਣਾ ਸਮਾਜ ਲਈ ਬਹੁਤ ਜ਼ਰੂਰੀ ਸੀ।  ਇਕ ਸਪੋਕਸਮੈਨ ਅਖ਼ਬਾਰ ਇਕ ਅਜਿਹਾ ਅਖ਼ਬਾਰ ਹੈ ਜਿਸ ਨੇ ਸੱਚ ਕਹਿਣ ਦੀ ਹਿੰਮਤ ਕੀਤੀ ਹੈ। ਉਨ੍ਹਾਂ ਸੱਚ ਕਹਿੰਦਿਆਂ ਹੋਇਆਂ ਅਪਣੇ ਪਾਠਕਾਂ ਵਿਚ ਵੀ ਥਾਂ ਬਣਾਈ ਹੈ। ਹੋਰ ਵੀ ਅਖ਼ਬਾਰ ਛਪਦੇ ਹਨ ਪਰ ਜੋ ਸਪੋਕਸਮੈਨ ਛਾਪਦਾ ਹੈ ਉਹ ਦੇਖ ਬੜੇ ਹੈਰਾਨ ਹੁੰਦੇ ਹਾਂ। ਜਦੋਂ ਸਾਨੂੰ ਪਾਠਕ ਪੜ੍ਹਦੇ ਹਨ ਤਾਂ ਮਨ ਨੂੰ ਬੇਹੱਦ ਖ਼ੁਸ਼ੀ ਮਿਲਦੀ ਹੈ। ਉਨ੍ਹਾਂ ਵਧੀਆ ਪਾਠਕ ਵੀ ਬਣਾਏ ਹਨ। ਉਹ ਵਧੀਆ ਇਨਸਾਨ ਚੰਗੀ ਸ਼ਖ਼ਸੀਅਤ ਸਨ। ਮੈਂ ਵਾਹਿਗੁਰੂ ਦੇ ਚਰਨਾਂ ’ਚ ਅਰਦਾਸ ਕਰਦਾ ਹਾਂ ਕਿ ਉਨ੍ਹਾਂ ਦੀ ਰੂਹ ਨੂੰ ਅਪਣੇ ਚਰਨਾਂ ’ਚ ਨਿਵਾਸ ਬਖ਼ਸ਼ਣ।

RELATED ARTICLES

वीडियो एड

Most Popular