Wednesday, November 5, 2025
Homeपंजाबਹੁਣ ਮੈਡੀਕਲ ਕਾਲਜਾਂ ਵਿੱਚ NRI ਕੋਟਾ ਦੇ ਲਈ ਪੰਜਾਬ ਸਰਕਾਰ ਨੇ ਬਦਲੇ...

ਹੁਣ ਮੈਡੀਕਲ ਕਾਲਜਾਂ ਵਿੱਚ NRI ਕੋਟਾ ਦੇ ਲਈ ਪੰਜਾਬ ਸਰਕਾਰ ਨੇ ਬਦਲੇ ਨਿਯਮ, ਜਾਣੋ ਨਵੇਂ ਨਿਯਮ

- Advertisement -

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਮੈਡੀਕਲ ਕਾਲਜ ਵਿੱਚ ਐਨਆਰਆਈ ਕੋਟਾ ਦੇ ਲਈ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਸਰਕਾਰ ਤੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਨੇ ਸੂਬੇ ਦੇ ਮੈਡੀਕਲ ਕਾਲਜਾਂ ਵਿੱਚ ਐੱਮਬੀਬੀਐਸ ਕੋਰਸ ਦੀਆਂ ਐਨਆਰਆਈ ਕੋਟੇ ਦੀਆਂ ਸੀਟਾਂ ਨੂੰ ਭਰਨ ਲਈ ਕੁਝ ਨਿਯਮਾਂ ਵਿੱਚ ਬਦਲਾਅ ਕੀਤੇ ਹਨ।

ਮੈਡੀਕਲ ਕਾਲਜ ਵਿੱਚ ਦਾਖਲਾ ਲੈਣ ਲਈ ਨਵੇਂ ਨਿਯਮ

ਹੁਣ ਐਨਆਰਆਈ ਸੀਟ ਉਤੇ ਦਾਖਲਾ ਲੈਣ ਵਾਲੇ ਵਿਦਿਆਰਥੀ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਵੀ ਹੋ ਸਕਦੇ ਹਨ, ਭਾਵ ਐਨਆਰਆਈਜ਼ ਦੇ ਕਰੀਬੀ ਰਿਸ਼ਤੇਦਾਰ ਵੀ ਮੈਡੀਕਲ ਕਾਲਜਾਂ ਵਿਚ ਦਾਖਲਾ ਲੈ ਸਕਣਗੇ। ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।

ਵਾਈਸ ਚਾਂਸਲਰ ਨੇ ਕੀਤੇ ਵੱਡੇ ਖੁਲਾਸੇ

ਵਾਈਸ ਚਾਂਸਲਰ ਡਾ. ਰਾਜੀਵ ਸੂਦ ਦਾ ਕਹਿਣਾ ਹੈ ਕਿ ਇਨ੍ਹਾਂ ਸੀਟਾਂ ਨੂੰ ਭਰਨ ਲਈ ਸਰਕਾਰ ਵੱਲੋਂ ਅਦਾਲਤ ਦੀ ਹਦਾਇਤਾਂ ਮੁਤਾਬਕ ਕੁਝ ਬਦਲਾਅ ਕੀਤੇ ਗਏ ਹਨ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਐਨਆਰਆਈ ਬੱਚਿਆਂ ਨੂੰ ਦਾਖ਼ਲ ਕੀਤਾ ਜਾ ਸਕੇ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾ ਚੁੱਕਾ ਹੈ।

ਐਨਆਰਆਈ ਕੋਟੇ ਦੀਆਂ ਐਮਬੀਬੀਐਸ ਦੀ 185 ਸੀਟਾਂ

ਦੱਸ ਦੇਈਏ ਕਿ ਪੰਜਾਬ ਭਰ ਦੇ ਮੈਡੀਕਲ ਕਾਲਜਾਂ ਵਿਚ ਐਨਆਰਆਈ ਕੋਟੇ ਦੀਆਂ ਐਮਬੀਬੀਐਸ ਦੀ 185 ਸੀਟਾਂ ਹਨ ਜਿਨ੍ਹਾਂ ਵਿੱਚੋਂ 35-40 ਸੀਟਾਂ ਭਰਦੀਆਂ ਸਨ। ਖਾਲੀ ਰਹਿਣ ‘ਤੇ ਬਾਕੀ ਸੀਟਾਂ ਜਨਰਲ ਕੋਟੇ ਵਿੱਚ ਸ਼ਿਫਟ ਕਰ ਦਿੱਤੀਆਂ ਜਾਂਦੀਆਂ ਸਨ।

RELATED ARTICLES
- Advertisment -spot_imgspot_img
- Advertisment -spot_imgspot_img

-Video Advertisement-

- Advertisement -spot_imgspot_img

Most Popular