Sunday, October 26, 2025
Homeपंजाबਮੋਗਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਦੋ ਦੇਸੀ ਪਿਸਟਲ ਅਤੇ ਪੰਜ ਜਿੰਦਾ...

ਮੋਗਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਦੋ ਦੇਸੀ ਪਿਸਟਲ ਅਤੇ ਪੰਜ ਜਿੰਦਾ ਕਾਰਤੂਸ ਸਮੇਤ ਕੀਤਾ ਕਾਬੂ

ਮੋਗਾ ਦੇ ਪਿੰਡ ਕੋਕਰੀ ਦੇ ਕੋਲ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਦੋ ਨੌਜਵਾਨਾਂ ਨੂੰ ਦੋ ਦੇਸੀ ਪਿਸਟਲ ਅਤੇ ਪੰਜ ਜਿੰਦਾ ਕਾਰਤੂਸ ਦੇ ਨਾਲ ਗਿਰਫਤਾਰ ਕੀਤਾ ਹੈ। ਦੋਨਾਂ ਦੇ ਖਿਲਾਫ਼ ਥਾਣਾ ਅਜੀਤਵਾਲ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਹੋਇਆ ਜਾਂਚ ਅਧਿਕਾਰੀ ਅਸ਼ੋਕ ਕੁਮਾਰ ਨੇ ਕਿਹਾ ਕਿ ਸਾਨੂੰ ਗੁਪਤ ਮਿਲੀ ਸੀ ਕਿ ਪਿੰਡ ਕੋਕਰੀ ਲਿੰਕ ਰੋਡ ਨਹਿਰ ਦੇ ਪੁੱਲ ਕੋਲ ਦੋ ਅਣਪਛਾਤੇ ਵਿਅਕਤੀ ਖੜੇ ਹਨ। ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਉਡੀਕ ਵਿੱਚ ਖੜੇ ਹਨ। ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਦੋ ਦੇਸੀ ਪਿਸਟਲ ਅਤੇ ਪੰਜ ਜਿੰਦਾ ਬਰਾਮਦ ਕੀਤੇ ਗਏ।  ਦੋਨਾਂ ਨੂੰ ਮੌਕੇ ’ਤੇ ਗਿਰਫ਼ਤਾਰ ਕਰ ਲਿਆ ਗਿਆ। ਇਨ੍ਹਾਂ ਦੀ ਪਹਿਚਾਣ ਰਮਨਦੀਪ ਅਤੇ ਅਮਿਤ ਕੁਮਾਰ ਜ਼ਿਲ੍ਹਾ ਫਾਜਿਲਕਾ ਦੇ ਰੂਪ ਵਿੱਚ ਹੋਈ ਹੈ। ਇਨ੍ਹਾਂ ਦੋਨਾਂ ਦੇ ਖਿਲਾਫ਼ ਥਾਣਾ ਅਜੀਤਵਾਲ ਵਿਚ ਅਸਲਾ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

RELATED ARTICLES
- Advertisment -spot_imgspot_img
- Advertisment -spot_imgspot_img

-Video Advertisement-

- Advertisement -spot_imgspot_img

Most Popular