ਵੋਟਰਾਂ ਨੂੰ ਸਰਕਾਰੀ ਨੌਕਰੀ ਦਾ ਲਾਲਚ ਦੇਣ ਦਾ ਨਵਾਂ ਮਾਮਲਾ ਗਿੱਦੜਬਾਹਾ ਤੋਂ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਤੇ ਦੋਸ਼ ਹੈ ਕਿ, ਉਹਨੇ ਵੋਟਰਾਂ ਨਾਲ ਗੱਲਬਾਤ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਦਾ ਲਾਲਚ ਦਿੱਤਾ। ਇਸ ਤੋਂ ਇਲਾਵਾ ਕਈ ਨੌਜਵਾਨਾਂ ਨੂੰ ਪੀਆਰਟੀਸੀ ’ਚ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਅਤੇ ਕਈਆਂ ਨੂੰ ਕਿਹਾ ਕਿ, ਤੁਹਾਨੂੰ ਰੇਲਵੇ ਵਿੱਚ ਲਵਾਂ ਦਿਆਂਗੇ।
ਹਾਲਾਂਕਿ ਇਸ ‘ਤੇ AAP ਆਗੂ ਨੀਲ ਗਰਗ ਨੇ ਕਿਹਾ ਕਿ, ਮਨਪ੍ਰੀਤ ਬਾਦਲ ਗੱਪਾਂ ਮਾਰ ਰਿਹਾ ਹੈ ਅਤੇ ਪੰਜਾਬ ਦੇ ਅੰਦਰ ਭਗਵੰਤ ਮਾਨ ਸਰਕਾਰ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀਆਂ ਦੇ ਰਹੀ ਹੈ। ਗਰਗ ਨੇ ਮਨਪ੍ਰੀਤ ਬਾਦਲ ਨੂੰ ਸਵਾਲ ਕੀਤਾ ਕਿ, ਉਹ ਦੱਸਣ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਿੰਨੀਆਂ ਨੌਕਰੀਆਂ ਦਿੱਤੀਆਂ।
ਦੂਜੇ ਪਾਸੇ ਮਨਪ੍ਰੀਤ ਬਾਦਲ ਦਾ ਪੱਖ ਪੂਰਦਿਆਂ ਹੋਇਆ ਭਾਜਪਾ ਆਗੂ ਹਰਜੀਤ ਗਰੇਵਾਲ ਕਿਹਾ ਕਿ, ਮਨਪ੍ਰੀਤ ਬਾਦਲ ਬੜੇ ਸੂਝਵਾਨ ਵਿਅਕਤੀਆਂ ਹਨ, ਉਹ ਸਰਕਾਰ ’ਚ ਵੀ ਰਹੇ ਹਨ ਅਤੇ ਜਿਹੜਾ ਵਾਅਦਾ ਮਨਪ੍ਰੀਤ ਬਾਦਲ ਨੇ ਲੋਕਾਂ ਨਾਲ ਵਾਅਦਾ ਕੀਤਾ ਹੈ, ਮੈਨੂੰ ਉਮੀਦ ਹੈ ਕਿ, ਉਹ ਇਸ ਨੂੰ ਪੂਰਾ ਕਰਨਗੇ।