Tuesday, September 2, 2025
spot_imgspot_img
HomeपंजाबKishtwar Encounter : ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਲਗਾਤਾਰ ਦੂਜੇ ਦਿਨ ਮੁਠਭੇੜ ਜਾਰੀ,...

Kishtwar Encounter : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਲਗਾਤਾਰ ਦੂਜੇ ਦਿਨ ਮੁਠਭੇੜ ਜਾਰੀ, ਜੰਗਲਾਂ ਵਿੱਚ ਲੁਕੇ ਹਨ 3 ਅਤਿਵਾਦੀ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਸਿੰਘਪੁਰਾ ਅਤੇ ਛੱਤਰੂ ਇਲਾਕਿਆਂ ਵਿੱਚ ਫ਼ੌਜ ਦਾ ਸਰਚ ਆਪ੍ਰੇਸ਼ਨ ਪਿਛਲੇ 24 ਘੰਟਿਆਂ ਤੋਂ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ 2-3 ਅਤਿਵਾਦੀ ਇੱਥੇ ਜੰਗਲਾਂ ਵਿੱਚ ਲੁਕੇ ਹੋਏ ਹਨ। ਫ਼ੌਜ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਵੀਰਵਾਰ ਸਵੇਰੇ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਗੋਲੀਬਾਰੀ ਹੋਈ ਸੀ। ਜਿਸ ਵਿੱਚ ਇੱਕ ਸੈਨਿਕ ਸ਼ਹੀਦ ਹੋ ਗਿਆ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਿਸ, ਭਾਰਤੀ ਫ਼ੌਜ ਅਤੇ ਅਰਧ ਸੈਨਿਕ ਬਲਾਂ ਦੁਆਰਾ ਸਾਂਝੇ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਤੋਂ ਬਾਅਦ ਜੈਸ਼-ਏ-ਮੁਹੰਮਦ (ਜੇਈਐਮ) ਦੇ ਤਿੰਨ ਤੋਂ ਚਾਰ ਅਤਿਵਾਦੀਆਂ ਦੇ ਇੱਕ ਸਮੂਹ ਦੇ ਇਲਾਕੇ ਵਿੱਚ ਫਸੇ ਹੋਣ ਦਾ ਸ਼ੱਕ ਹੈ। ਅਧਿਕਾਰੀਆਂ ਨੇ ਸਥਾਨਕ ਪੁਲਿਸ ਦੁਆਰਾ ਦਿੱਤੀ ਗਈ “ਸਹੀ ਖੁਫ਼ੀਆ ਜਾਣਕਾਰੀ” ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕੀਤੀ।

RELATED ARTICLES

वीडियो एड

Most Popular