Saturday, December 13, 2025
spot_imgspot_img
HomeपंजाबSGPC ਦੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਕਰਤਾਰ ਸਿੰਘ ਲਾਪਤਾ

SGPC ਦੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਕਰਤਾਰ ਸਿੰਘ ਲਾਪਤਾ

- Advertisement -

ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਕਰਤਾਰ ਸਿੰਘ ਪਿਛਲੇ ਦੋ ਦਿਨਾਂ ਤੋਂ ਭੇਦਭਰੀ ਹਾਲਾਤ ‘ਚ ਲਾਪਤਾ ਹਨ। ਜਾਣਕਾਰੀ ਮੁਤਾਬਕ ਕਰਤਾਰ ਸਿੰਘ ਦਾ ਸਕੂਟਰ ਸਲਤਾਨਵਿੰਡ ਨਹਿਰ ਦੇ ਕਿਨਾਰੇ ਮਿਲਿਆ ਹੈ।

ਐਸਜੀਪੀਸੀ ਦੇ ਧਰਮ ਪ੍ਰਚਾਰ ਸਕੱਤਰ ਵਿਜੇ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਕਰਤਾਰ ਸਿੰਘ ਪਿਛਲੇ ਦੋ ਦਿਨਾਂ ਤੋਂ ਘਰ ਨਹੀਂ ਪਹੁੰਚੇ। ਅਸੀਂ ਉਨ੍ਹਾਂ ਦੇ ਘਰ, ਰਿਸ਼ਤੇਦਾਰਾਂ ਕੋਲ ਜਾਂਚ ਕੀਤੀ, ਪਰ ਕੋਈ ਸੁਰਾਖ਼ ਨਹੀਂ ਮਿਲਿਆ। ਉਨ੍ਹਾਂ ਦਾ ਸਕੂਟਰ ਨਹਿਰ ਕੋਲੋਂ ਮਿਲਿਆ ਹੈ, ਜਿਸ ਕਾਰਨ ਸਾਨੂੰ ਮਾਮਲੇ ਦੀ ਗੰਭੀਰਤਾ ‘ਤੇ ਸ਼ੱਕ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਇਹ ਮਾਮਲਾ ਆਮ ਗਾਇਬੀ ਨਹੀਂ ਲੱਗਦਾ। ਜੇਕਰ ਇਹ ਮਾਮਲਾ ਕਿਸੇ ਸਾਜ਼ਿਸ਼ ਜਾਂ ਹਿੰਸਕ ਘਟਨਾ ਨਾਲ ਜੁੜਿਆ ਹੋਇਆ ਹੈ, ਤਾਂ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

ਦੂਜੇ ਪਾਸੇ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਜਾਰੀ ਹੈ। ਥਾਣਾ ਬੀ ਡਵਿਜ਼ਨ ਦੇ ਪੁਲੁਸ ਅਧਿਕਾਰੀ ਸੁਖਬੀਰ ਸਿੰਘ ਨੇ ਦੱਸਿਆ ਕਿ ਸਾਨੂੰ ਪਰਿਵਾਰ ਵੱਲੋਂ ਦੋ ਦਿਨਾਂ ਤੋਂ ਕਰਤਾਰ ਸਿੰਘ ਦੇ ਗਾਇਬ ਹੋਣ ਦੀ ਸ਼ਿਕਾਇਤ ਮਿਲੀ ਸੀ। ਨਹਿਰ ਕੋਲੋਂ ਉਨ੍ਹਾਂ ਦਾ ਸਕੂਟਰ ਮਿਲਿਆ ਹੈ ਅਤੇ ਤਲਾਸ਼ ਜਾਰੀ ਹੈ। ਸਾਰੇ ਨਜ਼ਦੀਕੀ ਥਾਣਿਆਂ ਨੂੰ ਜਾਣਕਾਰੀ ਭੇਜੀ ਗਈ ਹੈ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਸਾਰੇ ਸਬੂਤਾਂ ਦੇ ਆਧਾਰ ‘ਤੇ ਅਗਲਾ ਕਦਮ ਚੁੱਕਿਆ ਜਾਵੇਗਾ।

RELATED ARTICLES

-Video Advertisement-

Most Popular