ਕੋਟਕਪੁਰਾ ਵਿਚ ਠੱਗੀ ਮਾਰਨ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਸਿਲਾਈ ਸੈਂਟਰ ਖੁਲਵਾਉਣ ਦੇ ਨਾਂ ’ਤੇ ਵੱਖ-ਵੱਖ ਇਲਾਕਿਆਂ ਦੀਆਂ ਔਰਤਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ।
ਠੱਗੀ ਦੀ ਸ਼ਿਕਾਰ ਪੀੜਤ ਔਰਤਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕੁਝ ਔਰਤਾਂ ਨੇ ਸਾਨੂੰ ਝਾਂਸੇ ’ਚ ਲੈ ਕੇ ਕਿਹਾ ਤੁਹਾਨੂੰ ਸਿਲਾਈ ਸੈਂਟਰ ਖੁਲਵਾ ਕੇ ਦਿਤੇ ਜਾਣਗੇ ਜਿੱਥੇ ਤੁਹਾਨੂੰ ਤਨਖਾਹ ਦਿੱਤੀ ਜਾਵੇਗੀ। ਪਹਿਲਾਂ ਤੁਸੀਂ ਸਿਲਾਈ ਕਢਾਈ ਦਾ ਸਰਟੀਫਿਕੇਟ ਬਣਵਾਉ ਅਤੇ ਫਿਰ ਸਾਡੇ ਤੋਂ ਸਰਟੀਫਿਕੇਟ ਦੇ ਨਾਂ ਤੇ ਹਜ਼ਾਰਾਂ ਰੁਪਏ ਲਏ ਗਏ ਫਿਰ ਉਹਨਾਂ ਨੇ ਸਿਲਾਈ ਸੈਂਟਰ ਖੁਲਵਾ ਕੇ ਬੱਚਿਆਂ ਤੋਂ ਪੈਸੇ ਇਕਠੇ ਕੀਤੇ ਗਏ, ਫਿਰ ਉਹਨਾਂ ਸਿਲਾਈ ਸੈਂਟਰ ’ਤੇ ਲੋਨ ਕਰਵਾਉਣ ਦੇ ਨਾਂ ’ਤੇ ਰੁਪਏ ਠੱਗੇ ਗਏ।
ਲੱਗਭਗ ਸਾਰੀਆਂ ਔਰਤਾਂ ਨੂੰ ਮਿਲਾ ਲੱਗਭਗ ਡੇਢ ਕਰੋੜ ਰੁਪਏ ਦੀ ਠੱਗੀ ਕੀਤੀ ਗਈ। ਅੱਜ ਔਰਤਾਂ ਨੇ ਇਕੱਠੀਆਂ ਹੋ ਕੇ ਇਨਸਾਫ਼ ਲਈ ਗੁਹਾਰ ਲਗਾਈ ਕਿ ਸਾਨੂੰ ਸਾਡੇ ਰੁਪਏ ਸਾਨੂੰ ਵਾਪਿਸ ਅਤੇ ਇਨਸਾਫ਼ ਮਿਲ ਸਕੇ।




