Friday, August 29, 2025
spot_imgspot_img
Homeपंजाबਜੇ ਚਨਾਬ ਤੇ ਰਾਵੀ ਦਾ 23 MF ਪਾਣੀ ਮਿਲ ਜਾਵੇ ਤਾਂ ਅੱਗੇ...

ਜੇ ਚਨਾਬ ਤੇ ਰਾਵੀ ਦਾ 23 MF ਪਾਣੀ ਮਿਲ ਜਾਵੇ ਤਾਂ ਅੱਗੇ ਦਿਆਂਗੇ: ਭਗਵੰਤ ਮਾਨ

SYL Meeting: ਪਾਣੀਆ ਦੇ ਮੁੱਦੇ ਨੂੰ ਲੈ ਕੇ ਦਿੱਲੀ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ , ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਅਹਿਮ ਮੀਟਿੰਗ ਹੋਈ। ਮੀਟਿੰਗ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਵਾਰਤਾ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਚਨਾਬ ਤੇ ਰਾਵੀ ਵਿਚੋਂ 23ਐਮ,ਏ.ਐਫ ਪਾਣੀ ਮਿਲ ਜਾਵੇ ਤਾਂ ਹੀ ਅੱਗੇ ਦੇਵਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣਾ ਸਾਡਾ ਦੁਸ਼ਮਣ ਨਹੀਂ ਇਹ ਭਰਾ ਹੈ।
ਸੀਐਮ ਮਾਨ ਨੇ ਕਿਹਾ ਹੈ ਕਿ ਰਿਪੇਰੀਅਨ ਲਾਅ ਅਨੁਸਾਰ ਪੰਜਾਬ ਦਾ ਹੀ ਹੱਕ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੋਈ ਐਸਵਾਈਐਲ ਨਹਿਰ ਨਹੀਂ ਬਣੇਗੀ। ਅਤੇ ਪੰਜਾਬ ਦਾ ਪਾਣੀ ਕਿਤੇ ਨਹੀਂ ਜਾਣ ਦੇਵਾਂਗੇ।

ਮੁੱਖ ਮੰਤਰੀ ਨੇ ਕਿਹਾ ਹੈ ਕਿ ਹੁਣ 5 ਅਗਸਤ ਨੂੰ ਪਾਣੀ ਉੱਤੇ ਮੁੜ ਮੀਟਿੰਗ ਹੋਵੇਗੀ। ਮਾਨ ਨੇ ਕਿਹਾ ਹੈ ਕਿ ਆਉਣ ਵਾਲੀ ਮੀਟਿੰਗ ਵਿੱਚ ਉਮੀਦ ਹੈ ਕਿ ਕੋਈ ਹੱਲ ਜਰੂਰ ਨਿਕੇਗਲਾ। ਉਨਾਂ ਨੇ ਕਿਹਾ ਹੈ ਕਿ 13 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੈ।

RELATED ARTICLES

वीडियो एड

Most Popular