ਪੰਜਾਬ ਰਾਜ ਭਵਨ ਵਿਖੇ ਪਹੁੰਚਣ ‘ਤੇ ਮਨੋਨੀਤ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਰਾਜ ਭਵਨ ਵਿਖੇ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਚੰਡੀਗੜ੍ਹ ‘ਤੇ ਮਨੋਨੀਤ ਰਾਜਪਾਲ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਕਟਾਰੀਆ ਦਾ ਪੰਜਾਬ ਦੇ ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।ਚੰਡੀਗੜ੍ਹ ਪਹੁੰਚਣ ’ਤੇ ਅਨੁਰਾਗ ਵਰਮਾ ਮੁੱਖ ਸਕੱਤਰ ਪੰਜਾਬ, ਸ੍ਰੀ ਕੇ. ਸਿਵਾ ਪ੍ਰਸਾਦ, ਰਾਜਪਾਲ ਦੇ ਵਧੀਕ ਮੁੱਖ ਸਕੱਤਰ, ਰਾਜੀਵ ਵਰਮਾ, ਪ੍ਰਸ਼ਾਸਕ ਯੂ.ਟੀ. ਚੰਡੀਗੜ੍ਹ ਦੇ ਸਲਾਹਕਾਰ, ਗੌਰਵ ਯਾਦਵ ਡੀ.ਜੀ.ਪੀ. ਪੰਜਾਬ ਸਮੇਤ ਹੋਰ ਸੀਨੀਅਰ ਪਤਵੰਤਿਆਂ ਨੇ ਵੀ ਮਨੋਨੀਤ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆਂ ਦਾ ਸਵਾਗਤ ਕੀਤਾ।
ਰਾਜਪਾਲ-ਮਨੋਨੀਤ ਗੁਲਾਬ ਚੰਦ ਕਟਾਰੀਆ ਦਾ ਪੰਜਾਬ ਰਾਜ ਭਵਨ ਪਹੁੰਚਣ ’ਤੇ ਕੀਤਾ ਗਿਆ ਨਿੱਘਾ ਸਵਾਗਤ
0
84
RELATED ARTICLES




