ਅਬੋਹਰ ਦੇ ਬੱਲੂਆਣਾ ਤੋਂ ਏਲਨਾਬਾਦ ਮਰਗ ‘ਤੇ ਜਾ ਰਹੇ ਦਿਓਰ ਅਤੇ ਭਰਜਾਈ ਦੀ ਅੱਜ ਦੁਪਹਿਰ ਪਿੰਡ ਸੀਤੋ ਨੇੜੇ ਸੜਕ ਹਾਦਸੇ ‘ਚ ਮੌਤ ਹੋ ਗਈ, ਜਦਕਿ ਉਨ੍ਹਾਂ ਨਾਲ ਮੌਜੂਦ 3 ਸਾਲਾ ਬੱਚਾ ਵਾਲ-ਵਾਲ ਬਚ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿਤਾ ਗਿਆ ਹੈ। ਇਹ ਹਾਦਸਾ ਬਾਈਕ ਦੇ ਅੱਗੇ ਆਵਾਰਾ ਪਸ਼ੂ ਦੇ ਅਚਾਨਕ ਆ ਜਾਣ ਕਾਰਨ ਵਾਪਰਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬੱਲੂਆਣਾ ਅਧੀਨ ਪੈਂਦੇ ਢਾਣੀ ਦੇਸਰਾਜ ਵਾਸੀ ਭੋਲਾ, ਉਸ ਦੀ ਭਰਜਾਈ ਰਾਜ ਕੌਰ, ਪਤਨੀ ਫੁਲਾਰਾਮ ਅਤੇ ਉਨ੍ਹਾਂ ਦਾ ਤਿੰਨ ਸਾਲਾ ਪੋਤਾ ਅਮਨਜੋਤ ਆਪਣੇ ਮੋਟਰਸਾਈਕਲ ’ਤੇ ਏਲਨਾਬਾਦ ’ਚ ਸ਼ੌਕ ਸਮਾਚਾਰ ’ਤੇ ਜਾ ਰਹੇ ਸਨ ਜਦੋਂ 5 ਵਜੇ ਦੇ ਕਰੀਬ ਉਹ ਸੀਤੋ ਨੇੜੇ ਸਰਦਾਰਪੁਰਾ ਪਹੁੰਚੇ।