ਸਮਾਣਾ : ਸਮਾਣਾ ਦੇ ਨਾਲ ਲੱਗਦੇ ਹਰਿਆਣਾ ਸਰਹੱਦ ’ਤੇ ਸਥਿਤ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਲਈ ਦਾਖ਼ਲ ਸਮਾਣਾ (Samana) ਵਾਸੀ ਨੇਪਾਲੀ ਲਕਸ਼ਮਣ ਉਰਫ਼ ਲਲਿਤ ਕੁਮਾਰ ਦੀ ਮੌਤ ਹੋ ਗਈ। ਕ੍ਰਿਸ਼ਨਾ ਬਸਤੀ ਸਮਾਣਾ ਸਥਿਤ ਲਕਸ਼ਮਣ ਨੂੰ ਉਸ ਦੇ ਘਰ ਛੱਡਣ ਆਏ ਕਾਰ ਸਵਾਰਾਂ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਵਿਰੋਧ ਕੀਤਾ ਤਾਂ ਨਸ਼ਾ ਕੇਂਦਰ ਦੇ ਲੋਕ ਲਾਸ਼ ਨੂੰ ਕਾਰ ਸਮੇਤ ਛੱਡ ਕੇ ਭੱਜ ਗਏ।
ਦੀਪੇਂਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਲਕਸ਼ਮਣ ਜੋ ਚੌਕੀਦਾਰ ਵਜੋਂ ਕੰਮ ਕਰਦਾ ਹੈ, ਨੂੰ 4 ਦਿਨ ਪਹਿਲਾਂ ਹੀ ਸ਼ਰਾਬ ਦੀ ਲਤ ਤੋਂ ਛੁਟਕਾਰਾ ਦਿਵਾਉਣ ਲਈ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਅਜ਼ੀਮਗੜ੍ਹ ਇਲਾਕੇ ‘ਚ ਸਥਿਤ ਨਸ਼ਾ ਛੁਡਾਊ ਕੇਂਦਰ ‘ਚ ਦਾਖਲ ਕਰਵਾਇਆ ਗਿਆ ਸੀ, ਪਰ ਪਰਿਵਾਰਕ ਮੈਂਬਰ ਨੂੰ ਕੱਲ੍ਹ ਵੀ ਮਿਲਣ ਨਹੀਂ ਦਿੱਤਾ ਗਿਆ ਸੀ।
ਮੰਗਲਵਾਰ ਸਵੇਰੇ ਜਦੋਂ ਉਨ੍ਹਾਂ ਦੀ ਸਿਹਤ ਵਿਗੜਨ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕੇਂਦਰ ਦੇ ਮੁਲਾਜ਼ਮਾਂ ’ਤੇ ਕੁੱਟਮਾਰ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ ਸਰੀਰ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ ਅਤੇ ਕੰਨਾਂ ’ਚੋਂ ਖੂਨ ਵਹਿ ਰਿਹਾ ਸੀ। ਸਾਰਾ ਦਿਨ ਲਾਸ਼ ਘਰ ‘ਚ ਪਈ ਰਹਿਣ ਤੋਂ ਬਾਅਦ ਸ਼ਾਮ ਨੂੰ ਸਮਾਣਾ ਪੁਲਿਸ ਨੇ ਪਹੁੰਚ ਕੇ ਲਕਸ਼ਮਣ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ।
ਸੂਚਨਾ ਮਿਲਣ ‘ਤੇ ਮਹਿਮੂਦਪੁਰ (ਹਰਿਆਣਾ) ਪੁਲਿਸ ਚੌਕੀ ਦੇ ਇੰਚਾਰਜ ਰਾਜਵੀਰ ਸਿੰਘ ਪੁਲਿਸ ਟੀਮ ਨਾਲ ਹਸਪਤਾਲ ਪੁੱਜੇ ਅਤੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਜਦਕਿ ਕੈਥਲ (ਹਰਿਆਣਾ) ਦੇ ਡਿਪਟੀ ਸਿਵਲ ਸਰਜਨ ਡਾ.ਨਿਰੰਜਨ ਨੇ ਇਸ ਇਲਾਕੇ ਵਿੱਚ ਕੋਈ ਨਸ਼ਾ ਛੁਡਾਊ ਕੇਂਦਰ ਹੋਣ ਦੀ ਪੁਸ਼ਟੀ ਨਹੀਂ ਕੀਤੀ ਅਤੇ ਕਿਹਾ ਕਿ ਜਾਂਚ ਉਪਰੰਤ ਕਾਰਵਾਈ ਕੀਤੀ ਜਾਵੇਗੀ।
यह भी पढ़े: ਪੰਜਾਬ ਦੇ ਅਹਿਮ ਮੁੱਦਿਆਂ ‘ਤੇ ਅੱਜ ਲੁਧਿਆਣਾ ‘ਚ ਹੋਵੇਗੀ ‘ਡਿਬੇਟ’