Tuesday, July 22, 2025
Homeपंजाबਕਾਮੇਡੀਅਨ ਕਪਿਲ ਸ਼ਰਮਾ ਆਪਣੀ ਪੂਰੀ ਟੀਮ ਨਾਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ,...

ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪੂਰੀ ਟੀਮ ਨਾਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਨਵੇਂ ਸੀਜ਼ਨ ਲਈ ਕੀਤੀ ਅਰਦਾਸ

ਕਾਮੇਡੀਅਨ ਕਪਿਲ ਸ਼ਰਮਾ ਬੀਤੇ ਦਿਨ ਆਪਣੀ ਟੀਮ ਨਾਲ ਅੰਮ੍ਰਿਤਸਰ ਪਹੁੰਚੇ। ਜਿਥੇ ਉਹ ਟੀਮ ਦੇ 41 ਮੈਂਬਰਾਂ ਨਾਲ ਵਾਹਗਾ ਗਏ ਅਤੇ ਇਸ ਤੋਂ ਬਾਅਦ ਟੀਮ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਕੁੱਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ, ਰਾਜੀਵ ਠਾਕੁਰ ਅਤੇ ਸੁਨੀਲ ਗਰੋਵਰ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵੇਂ ਸੀਜ਼ਨ ਲਈ ਅਰਦਾਸ ਕੀਤੀ।

ਕਪਿਲ ਸ਼ਰਮਾ ਦਾ ਨਵਾਂ ਸੀਜ਼ਨ 2 ਨੈੱਟਫਲਿਕਸ ‘ਤੇ ਆ ਰਿਹਾ ਹੈ, ਜਿਸ ਦਾ ਟ੍ਰੇਲਰ ਦੋ ਦਿਨ ਪਹਿਲਾਂ ਰਿਲੀਜ਼ ਹੋਇਆ ਸੀ। ਹਾਲਾਂਕਿ ਇਸ ਦਾ ਸੀਜ਼ਨ ਵਨ OTT ‘ਤੇ ਕੁਝ ਖਾਸ ਨਹੀਂ ਦਿਖਾ ਸਕਿਆ ਪਰ ਹੁਣ ਇਸ ਨੂੰ ਸੀਜ਼ਨ 2 ਤੋਂ ਕਾਫੀ ਉਮੀਦਾਂ ਹਨ।

41 ਮੈਂਬਰਾਂ ਨਾਲ ਪੁੱਜੇ ਅੰਮ੍ਰਿਤਸਰ  

ਕਪਿਲ ਸ਼ਰਮਾ ਐਤਵਾਰ ਨੂੰ ਆਪਣੇ ਸ਼ੋਅ ਦੇ 6 ਅਦਾਕਾਰਾਂ, 3 ਨਿਰਦੇਸ਼ਕਾਂ ਅਤੇ 21 ਕਰੂ ਮੈਂਬਰਾਂ ਨਾਲ ਗੁਰੂ ਨਗਰੀ ਪਹੁੰਚੇ। ਇਸ ਦੌਰਾਨ ਟੀਮ ਨੇ ਦਿਨ ਵੇਲੇ ਕਈ ਥਾਵਾਂ ਦਾ ਦੌਰਾ ਕੀਤਾ ਅਤੇ ਸ਼ਾਮ ਨੂੰ ਅਟਾਰੀ ਬਾਰਡਰ ‘ਤੇ ਰੀਟਰੀਟ ਸੈਰਾਮਨੀ ਦੇਖੀ।

ਕਪਿਲ ਤੋਂ ਇਲਾਵਾ ਟੀਮ ‘ਚ ਅਰਚਨਾ ਪੂਰਨ ਸਿੰਘ, ਕੁੱਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ, ਸੁਨੀਲ ਗਰੋਵਰ ਅਤੇ ਨਿਰਦੇਸ਼ਕਾਂ ਸਮੇਤ ਕੁੱਲ 41 ਲੋਕ ਸ਼ਾਮਲ ਹਨ। ਸਰਹੱਦ ‘ਤੇ ਰਿਟਰੀਟ ਦੇਖਣ ਤੋਂ ਬਾਅਦ ਟੀਮ ਨੇ ਬੀ.ਐੱਸ.ਐੱਫ. ਦੀ ਗੈਲਰੀ ਦੇਖੀ ਅਤੇ ਜ਼ੀਰੋ ਲਾਈਨ ਦਾ ਦੌਰਾ ਵੀ ਕੀਤਾ। ਪਹਿਲੀ ਵਾਰ ਸਰਹੱਦ ਦੇਖਣ ਆਈ ਅਰਚਨਾ ਪੂਰਨ ਸਿੰਘ ਨੇ ਜਵਾਨਾਂ ਦੀ ਪਰੇਡ ਅਤੇ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਕਿਹਾ ਕਿ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੋਇਆ।

RELATED ARTICLES
- Advertisment -spot_imgspot_img

Most Popular