Monday, December 15, 2025
spot_imgspot_img
Homeपंजाबਪੁਲਿਸ ਨੇ 12.16 ਲੱਖ ਦੀ ਨਕਦੀ ਅਤੇ ਹਥਿਆਰ ਸਮੇਤ ਚਾਰ ਮੁਲਜ਼ਮ ਕੀਤੇ...

ਪੁਲਿਸ ਨੇ 12.16 ਲੱਖ ਦੀ ਨਕਦੀ ਅਤੇ ਹਥਿਆਰ ਸਮੇਤ ਚਾਰ ਮੁਲਜ਼ਮ ਕੀਤੇ ਕਾਬੂ

- Advertisement -

ਬਰਨਾਲਾ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਕਾਰ ’ਚੋਂ ਨਕਦੀ ਅਤੇ ਹਥਿਆਰ ਬਰਾਮਦ ਕੀਤੇ ਹਨ। ਬਡਬਰ ਟੋਲ ਪਲਾਜ਼ਾ ’ਤੇ ਚੰਡੀਗੜ੍ਹ ਤੋਂ ਬਠਿੰਡਾ ਵੱਲ ਆ ਰਹੀ ਇੱਕ ਫਾਰਚੂਨਰ ਕਾਰ ’ਚੋਂ 12 ਲੱਖ 46 ਹਜ਼ਾਰ ਰੁਪਏ ਅਤੇ 12 ਬੋਰ ਦਾ ਪਿਸਤੌਲ ਬਰਾਮਦ ਹੋਇਆ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਰੱਖਣ ਦੀ ਮਨਾਹੀ ਹੈ। ਕਾਰ ਸਵਾਰ ਦਿੱਲੀ ਅਤੇ ਹਰਿਆਣਾ ਦੇ ਵਸਨੀਕ ਸਨ, ਜੋ ਪੁਲਿਸ ਨੂੰ ਨਕਦੀ ਅਤੇ ਰਿਵਾਲਵਰ ਸਬੰਧੀ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ। ਪੁਲਿਸ ਨੇ ਨਕਦੀ ਅਤੇ ਰਿਵਾਲਵਰ ਬਰਾਮਦ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ।

DSP ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਰਨਾਲਾ ਪੁਲੀਸ ਵੱਲੋਂ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ। ਬਡਬਰ ਟੋਲ ਪਲਾਜ਼ਾ ’ਤੇ ਚੈਕਿੰਗ ਦੌਰਾਨ 12 ਲੱਖ 46 ਹਜ਼ਾਰ ਰੁਪਏ ਦੀ ਨਕਦੀ ਸਮੇਤ ਚਿੱਟੇ ਰੰਗ ਦੀ ਫਾਰਚੂਨਰ ਕਾਰ ਬਰਾਮਦ ਕੀਤੀ ਗਈ। ਕਾਰ ਸਵਾਰ ਇਸ ਨਕਦੀ ਸਬੰਧੀ ਕੋਈ ਵੀ ਜ਼ਰੂਰੀ ਦਸਤਾਵੇਜ਼ ਨਹੀਂ ਦਿਖਾ ਸਕੇ। ਇਸ ਤੋਂ ਇਲਾਵਾ ਪੁਲਿਸ ਨੇ ਇਨ੍ਹਾਂ ਕੋਲੋਂ 32 ਬੋਰ ਦਾ ਰਿਵਾਲਵਰ ਵੀ ਬਰਾਮਦ ਕੀਤਾ ਹੈ, ਜਿਸ ਦਾ ਉਕਤ ਵਿਅਕਤੀਆਂ ਕੋਲ ਕੋਈ ਲਾਇਸੈਂਸ ਨਹੀਂ ਸੀ।

 

RELATED ARTICLES

-Video Advertisement-

Most Popular