ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦਾ ਆਰੋਪ ਲਾਇਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਸੰਜੇ ਸਿੰਘ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਕੇਜਰੀਵਾਲ ਦੀ ਮੈਡੀਕਲ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ। ‘ਭਾਜਪਾ ਕੇਜਰੀਵਾਲ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ।
ਸ਼ੁਰੂ ‘ਚ ਉਹ ਕਹਿ ਰਹੇ ਸੀ ਕਿ ਉਹ ਮਠਿਆਈ ਖਾ ਰਹੇ ਹਨ ਅਤੇ ਆਪਣੀ ਸ਼ੂਗਰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਹੁਣ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਆਪਣਾ ਖਾਣਾ ਘੱਟ ਕਰ ਦਿੱਤਾ ਹੈ, ਕੋਈ ਅਜਿਹਾ ਕਿਉਂ ਕਰੇਗਾ ,ਜਿਸ ਨਾਲ ਉਸਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ, ‘ਇਹ ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਹੈ।’
ਭਾਜਪਾ ਨੇ ਕੀਤਾ ਪਲਟਵਾਰ
ਓਥੇ ਹੀ ਦੂਜੇ ਪਾਸੇ ਭਾਜਪਾ ਪ੍ਰਧਾਨ ਨੇ ਫਿਰ ਤੋਂ ਆਰੋਪਾਂ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ ਕੇਜਰੀਵਾਲ ਜਾਣਬੁੱਝ ਕੇ ਭਾਰ ਘਟਾ ਰਹੇ ਹਨ। ਭਾਜਪਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਦੇ ਹੁਕਮਾਂ ‘ਤੇ ਘਰ ਦਾ ਖਾਣਾ ਮਿਲ ਰਿਹਾ ਹੈ ਪਰ ਉਹ ਜਾਣਬੁੱਝ ਕੇ ਕੋਤਾਹੀ ਕਰਕੇ ਆਪਣੀ ਖੁਰਾਕ ਘਟਾ ਰਹੇ ਹਨ ਤਾਂ ਕਿ ਉਹ ਭਾਰ ਘਟਾ ਸਕਣ ਅਤੇ ਅਦਾਲਤ ਨੂੰ ਦਿਖਾ ਦੇਣ ਕਿ ਦੇਖੋ ਤਿਹਾੜ ‘ਚ ਮੇਰੇ ਨਾਲ ਕੀ ਹੋ ਰਿਹਾ ਹੈ?
ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਇਹ ਸਾਜ਼ਿਸ਼ ਜ਼ਿਆਦਾ ਦੇਰ ਤੱਕ ਜਾਰੀ ਨਹੀਂ ਰਹਿ ਸਕਦੀ। ਤੁਸੀਂ ਮਾਸਟਰਮਾਈਂਡ ਅਪਰਾਧੀ ਹੋ, ਤੁਹਾਡਾ ਪੂਰਾ ਈਕੋਸਿਸਟਮ ਇਸ ਲਈ ਸ਼ੋਰ ਮਚਾਉਂਦਾ ਹੈ। ਮੁੱਖ ਮੰਤਰੀ ਹੀ ਸਭ ਦੇ ਸੂਤਰਧਾਰ ਹਨ। ਉਨ੍ਹਾਂ ਨੇ ਦਿੱਲੀ ਨੂੰ ਕਿਤੋਂ ਦਾ ਨਹੀਂ ਛੱਡਿਆ।
ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਹਵਾ ‘ਚ ਜੋ ਜ਼ਹਿਰ ਫੈਲ ਰਿਹਾ ਹੈ , ਉਸ ਦੇ ਲਈ ਤੁਸੀਂ ਜ਼ਿੰਮੇਵਾਰ ਹੋ। ਦਿੱਲੀ ਦੇ ਪਾਣੀ ਵਿੱਚ ਜੋ ਜ਼ਹਿਰ ਹੈ , ਉਸ ਦੇ ਲਈ ਤੁਸੀਂ ਜ਼ਿੰਮੇਵਾਰ ਹੋ ਅਤੇ ਤੁਸੀਂ ਗਵਰਨੈਂਸ ਦੀ ਗੱਲ ਕਰਦੇ ਹੋ। ਤੁਹਾਡੀ ਗਵਰਨੈਂਸ ਪੂਰੀ ਤਰ੍ਹਾਂ ਪ੍ਰੈਸ ਕਾਨਫਰੰਸ ਦੇ ਮਾਧਿਅਮ ਨਾਲ ਚੱਲ ਰਹੀ ਹੈ। ਤੁਹਾਡੀ ਸਰਕਾਰ ਨੇ ਦਿੱਲੀ ਨੂੰ ਸਿਰਫ਼ ਲੁੱਟਣ ਦਾ ਕੰਮ ਕੀਤਾ ਹੈ।