Thursday, November 21, 2024
spot_imgspot_img
spot_imgspot_img
Homeपंजाबਭਾਰਤੀ ਜਨਤਾ ਪਾਰਟੀ ਪੰਜਾਬ ਵਿਰੋਧੀ : ਹਰਚੰਦ ਸਿੰਘ ਬਰਸਟ

ਭਾਰਤੀ ਜਨਤਾ ਪਾਰਟੀ ਪੰਜਾਬ ਵਿਰੋਧੀ : ਹਰਚੰਦ ਸਿੰਘ ਬਰਸਟ

ਪਟਿਆਲਾ –  ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਰੋਧੀ ਪਾਰਟੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਹੋਏ ਹੜਾ ਦੇ ਨੁਕਸਾਨ ਲਈ ਕੋਈ ਪੈਕਜ ਨਹੀ ਦਿੱਤਾ।

ਇੱਥੋ ਤੱਕ ਕਿ ਪੰਜਾਬ ਦਾ ਹੱਕ ਜੋ ਰੂਰਲ ਡਿਵੈਲਪਮੈਂਟ ਫੰਡ ਤਕਰੀਬਨ 5700 ਕੋਰੜ ਪੰਜਾਬ ਨੂੰ ਜਾਰੀ ਨਹੀ ਕੀਤਾ ਇਸ ਫੰਡ ਦੀ ਵਰਤੋਂ ਨਾਲ ਪੰਜਾਬ ਦੀਆਂ ਲਿੰਕ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਕੀਤੀ ਜਾਣੀ ਹੈ ਮੰਡੀਆਂ ਦੀ ਡਿਵੈਲਪਮੈਂਟ ਕੀਤੀ ਜਾਣੀ ਹੁੰਦੀ ਹੈ। ਖੇਤੀ ਹਾਦਸਿਆਂ ਦੋਰਾਨ ਨੁਕਸਾਨ ਹੋਣ ਕਾਰਨ ਕਿਸਾਨ ਮਜਦੂਰਾਂ ਨੂੰ ਆਰਥਿਕ ਮਦਦ ਦਿੱਤੀ ਜਾਣੀਹੁੰਦੀ ਹੈ ।

ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 20 ਸਾਲਾ ਤੋਂ ਕਾਂਗਰਸ ਪਾਰਟੀ ਵਿੱਚ ਰਹਿ ਕੇ ਪੰਜਾਬ ਦੇ ਮੁੱਖ ਮੰਤਰੀ ਬਣ ਕੇ, ਸ੍ਰੀ ਮਤੀ ਪ੍ਰਨੀਤ ਕੋਰ ਮੈਂਬਰ ਪਾਰਲੀਮੈਂਟ ਨੇ ਤਿੰਨ ਵਾਰੀ ਐਮ.ਪੀ. ਅਤੇ ਵਿਦੇਸ਼ ਮੰਤਰੀ ਬਣ ਕੇ ਪੰਜਾਬ ਅਤੇ ਪਟਿਆਲੇ ਦੇ ਸੁਧਾਰ ਅਤੇ ਵਿਕਾਸ ਵੱਲ ਕੋਈ ਧਿਆਨ ਨਹੀ ਦਿੱਤਾ। ਇਸੀ ਕਾਰਨ ਅੱਜ ਦਰ ਦਰ ਭਟਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਪਟਿਆਲੇ ਦੇ ਲੋਕ ਸਾਰੇ ਹਾਲਤ ਨੂੰ ਚੰਗੀ ਤਰਾਂ ਦੇਖ ਰਹੇ ਹਨ। ਸ੍ਰੀ ਮਤੀ ਪ੍ਰਨੀਤ ਕੋਰ ਨੇ ਅੱਜ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਪਰੰਤੂ ਜਮੀਨੀ ਹਾਲਤ ਦੱਸ ਰਹੇ ਹਨ ਕਿ ਭਾਜਪਾ ਦੀ ਟਿਕਟ ਤੋਂ ਪ੍ਰਨੀਤ ਕੋਰ ਕਦੇ ਵੀ ਪਾਰਲੀਮੈਂਟ ਦੀ ਚੋਣ ਨਹੀ ਜਿੱਤ ਸਕਦੇ। ਜਿਹੜੀ ਪਾਰਟੀ ਪੰਜਾਬ ਵਿਰੋਧੀ ਹੈ ਜਿਸ ਪਾਰਟੀ ਨੇ ਪੰਜਾਬ ਨੂੰ ਆਰਥਿਕ, ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਤੋਰ ਤੇ ਬਰਬਾਦ ਕਰਨ, ਵਿਰਸੇ ਨੂੰ ਵੰਡਣ ਤੇ ਭਾਈਚਾਰਕ ਸਾਂਝ ਖਤਮ ਕਰਨ ਲਈ ਨੀਤੀਆਂ ਅਪਣਾਈਆਂ ਹੋਣ ਪੰਜਾਬ ਅਤੇ ਪਟਿਆਲਾ ਦੇ ਲੋਕ ਉਸ ਪਾਰਟੀ ਦੇ ਉਮੀਦਵਾਰ ਨੂੰ ਮੂੰਹ ਨਹੀ ਲਾਉਣਗੇ।

ਆਮ ਆਦਮੀ ਪਾਰਟੀ ਨੇ ਦੋ ਸਾਲਾ ਦੋਰਾਨ ਪੰਜਾਬ ਵਿੱਚ ਇੱਕ ਬਦਲਾਅ ਦੀ ਲਹਿਰ ਚਲਾ ਕੇ ਹਰ ਪਰਿਵਾਰ ਲਈ 600 ਯੂਨਿਟ ਮੁਫ਼ਤ ਬਿਜਲੀ, ਚੰਗੀ ਵਿੱਦਿਆਂ ਲਈ ਵਧੀਆਂ ਸਕੂਲ, ਹਜ਼ਾਰਾ ਮੁਹੱਲਾ ਕਲੀਨਿਕ 42,000 ਤੋਂ ਵੱਧ ਰੈਗੂਲਰ ਨੋਕਰੀਆਂ, ਸਿੰਚਾਈ ਲਈ ਨਹਿਰਾਂ ਦਾ ਪਾਣੀ ਟੈਲਾਂ ਤੱਕ ਪਹੁੰਚਣਾ, ਬਿਜਲੀ ਘਰ ਖਰੀਦਣਾ, ਨਿਰਵਿਘਨ ਬਿਜਲੀ ਸਪਲਾਈ ਦੇਣਾ, ਫਰਿਸਤੇ ਸਕੀਮ ਚਲਾਉਣਾ, ਫੋਰਸਾ ਵਿੱਚ ਸ਼ਹੀਦ ਪਰਿਵਾਰਾ ਨੂੰ 1 ਕਰੋੜ ਰੁਪਏ ਦੀ ਆਰਥਿਕ ਮਦਦ ਦੇਣਾ, ਖਿਡਾਰੀਆਂ ਨੂੰ ਮਦਦ ਦੇ ਕੇ ਖੇਡਾਂ ਦਾ ਪੱਧਰ ਉੱਚਾ ਚੁੱਕਣਾ ਅਤੇ ਪੰਜਾਬ ਵਿੱਚ ਭਾਈਚਾਰਕ ਸਾਂਝ ਮਜਬੂਤ ਕਰਕੇ ਕਿਸਾਨਾ, ਮਜਦੂਰਾਂ, ਬੇਰੁਜਗਾਰਾਂ, ਵਪਾਰੀਆਂ ਕਾਰਖਾਨੇਦਾਰਾ ਲਈ ਵਿਕਾਸ ਦੀ ਲੀਹਾਂ ਤੇ ਤੋਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰਾਪਤੀਆਂ ਹਨ। ਅੱਜ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਦੀਆਂ ਦਮਨਕਾਰੀ ਨੀਤੀਆਂ ਤੋਂ ਤੰਗ ਹਨ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਤਤਪਰ ਹਨ।

RELATED ARTICLES
Advertismentspot_imgspot_img

Video Advertisment

Advertismentspot_imgspot_img

Most Popular