Sunday, October 26, 2025
Homeपंजाबਹਰਿਆਣਾ ਵਿਧਾਨ ਸਭਾ ਚੋਣਾਂ ਲਈ 'ਆਪ' ਨੇ 20 ਉਮੀਦਵਾਰਾਂ ਦੀ ਪਹਿਲੀ ਸੂਚੀ...

ਹਰਿਆਣਾ ਵਿਧਾਨ ਸਭਾ ਚੋਣਾਂ ਲਈ ‘ਆਪ’ ਨੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਹਰਿਆਣਾ:  ਆਮ ਆਦਮੀ ਪਾਰਟੀ (ਆਪ) ਹਰਿਆਣਾ ਵਿਚ ਇਕੱਲਿਆਂ ਹੀ ਵਿਧਾਨ ਸਭਾ ਚੋਣਾਂ ਲੜੇਗੀ। ਪਾਰਟੀ ਨੇ ਸੋਮਵਾਰ ਦੁਪਹਿਰ ਨੂੰ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ‘ਆਪ’ ਦੀ ਇਸ ਸੂਚੀ ਤੋਂ ਸਾਫ਼ ਹੈ ਕਿ ਹੁਣ ਉਹ ਇਸ ਚੋਣ ਵਿੱਚ ਕਾਂਗਰਸ ਨਾਲ ਗਠਜੋੜ ਨਹੀਂ ਕਰੇਗੀ। ਇਸ ਤੋਂ ਪਹਿਲਾਂ ‘ਆਪ’ ਦੇ ਹਰਿਆਣਾ ਪ੍ਰਧਾਨ ਸੁਸ਼ੀਲ ਗੁਪਤਾ ਨੇ ਵੀ ਕਿਹਾ ਸੀ ਕਿ ਜੇਕਰ ਅੱਜ ਮਾਮਲਾ ਖਤਮ ਨਾ ਹੋਇਆ ਤਾਂ ਪਾਰਟੀ ਸਾਰੀਆਂ 90 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰੇਗੀ।

ਕਾਂਗਰਸ ਅਤੇ ‘ਆਪ’ ਵਿਚਾਲੇ ਗਠਜੋੜ ਨਾ ਹੋਣ ਦਾ ਮੁੱਖ ਕਾਰਨ ਸੀਟਾਂ ਦੀ ਵੰਡ ਹੈ। ‘ਆਪ’ ਕਾਂਗਰਸ ਤੋਂ 10 ਸੀਟਾਂ ਦੀ ਮੰਗ ਕਰ ਰਹੀ ਸੀ। ਇਹ ਸੀਟਾਂ ਪੰਜਾਬ ਅਤੇ ਦਿੱਲੀ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਸਨ। ‘ਆਪ’ ਦੀ ਦਲੀਲ ਸੀ ਕਿ ਦੋਵਾਂ ਥਾਵਾਂ ‘ਤੇ ਉਨ੍ਹਾਂ ਦੀਆਂ ਸਰਕਾਰਾਂ ਹਨ, ਇਸ ਲਈ ਉਨ੍ਹਾਂ ਨੂੰ ਫਾਇਦਾ ਹੋਵੇਗਾ। ਇਸ ਦੇ ਉਲਟ ਕਾਂਗਰਸ ਸਿਰਫ਼ 5 ਸੀਟਾਂ ਦੇਣ ‘ਤੇ ਅੜੀ ਰਹੀ। ਕਾਂਗਰਸ ਨੇ ‘ਆਪ’ ਦੀ ਦਿੱਲੀ-ਪੰਜਾਬ ਸਰਹੱਦੀ ਖੇਤਰਾਂ ‘ਚ ਸੀਟਾਂ ਦੀ ਮੰਗ ਨੂੰ ਵੀ ਠੁਕਰਾ ਦਿੱਤਾ ਅਤੇ ਸ਼ਹਿਰੀ ਖੇਤਰਾਂ ‘ਚ ਚੋਣ ਲੜਨ ਲਈ ਕਿਹਾ।

ਸੂਬੇ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ 5 ਅਕਤੂਬਰ ਨੂੰ ਇਕੋ ਪੜਾਅ ‘ਚ ਵੋਟਿੰਗ

‘ਆਪ’ ਨੇ ਜਿਨ੍ਹਾਂ 20 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਉਨ੍ਹਾਂ ‘ਚੋਂ ਪਾਰਟੀ ਪਹਿਲੀ ਵਾਰ 12 ਸੀਟਾਂ ‘ਤੇ ਚੋਣ ਲੜ ਰਹੀ ਹੈ।ਇਸ ਸੂਚੀ ਵਿੱਚ 19 ਚਿਹਰੇ ਨਵੇਂ ਹਨ। ਇਨ੍ਹਾਂ ਵਿੱਚੋਂ ਸਿਰਫ਼ ਇੱਕ ਉਮੀਦਵਾਰ ਪਵਨ ਫ਼ੌਜੀ ਨੂੰ ‘ਆਪ’ ਵੱਲੋਂ ਦੁਹਰਾਇਆ ਗਿਆ ਹੈ, ਜੋ ਉਚਾਨਾ ਕਲਾਂ ਤੋਂ ਚੋਣ ਲੜ ਰਹੇ ਹਨ। ‘ਆਪ’ ਨੇ ਕੈਥਲ ਜ਼ਿਲ੍ਹੇ ਦੀ ਕਲਾਇਤ ਸੀਟ ਤੋਂ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਨੂੰ ਟਿਕਟ ਦਿੱਤੀ ਹੈ। ਕੈਥਲ ਜ਼ਿਲ੍ਹੇ ਨੂੰ ਕਾਂਗਰਸ ਦੇ ਰਾਜ ਸਭਾ ਮੈਂਬਰ ਰਣਦੀਪ ਸੁਰਜੇਵਾਲਾ ਦਾ ਗੜ੍ਹ ਮੰਨਿਆ ਜਾਂਦਾ ਹੈ

RELATED ARTICLES
- Advertisment -spot_imgspot_img
- Advertisment -spot_imgspot_img

-Video Advertisement-

- Advertisement -spot_imgspot_img

Most Popular