Sunday, August 31, 2025
spot_imgspot_img
Homeपंजाबਬਠਿੰਡਾ ਵਿਚ ਖੜ੍ਹੇ ਟਿੱਪਰ ਵਿਚ ਵੱਜੀ ਕਾਰ, ਦਰਦਨਾਕ ਹਾਦਸੇ ਵਿਚ ਪਿਓ-ਪੁੱਤ ਸਮੇਤ...

ਬਠਿੰਡਾ ਵਿਚ ਖੜ੍ਹੇ ਟਿੱਪਰ ਵਿਚ ਵੱਜੀ ਕਾਰ, ਦਰਦਨਾਕ ਹਾਦਸੇ ਵਿਚ ਪਿਓ-ਪੁੱਤ ਸਮੇਤ 3 ਦੀ ਹੋਈ ਮੌਤ

ਬਠਿੰਡਾ ਵਿਚ ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਪੈਂਦੇ ਕਸਬਾ ਰਾਮਪੁਰ ਫੂਲ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਪਿਓ-ਪੁੱਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਰਾਮਪੁਰ ਓਵਰਬ੍ਰਿਜ ਨੇੜੇ ਇੱਕ ਕਾਰ ਸੜਕ ‘ਤੇ ਖੜ੍ਹੇ ਟਿੱਪਰ ਦੇ ਪਿੱਛੇ ਜਾ ਟਕਰਾਈ। ਜਾਣਕਾਰੀ ਮੁਤਾਬਿਕ ਇੱਕ ਚਿੱਟੇ ਰੰਗ ਦੀ ਆਈ-20 ਕਾਰ ਬਰਨਾਲਾ ਤੋਂ ਬਠਿੰਡਾ ਵੱਲ ਆ ਰਹੀ ਸੀ। ਜਿਵੇਂ ਹੀ ਕਾਰ ਰਾਮਪੁਰਾ ਫੂਲ ਦੇ ਓਵਰਬ੍ਰਿਜ ਤੋਂ ਪਾਰ ਹੋਈ ਤਾਂ ਅਚਾਨਕ ਸੜਕ ‘ਤੇ ਖੜ੍ਹੇ ਟਿੱਪਰ ਨੂੰ ਪਿੱਛਿਓ ਜ਼ਬਰਦਸਤ ਟੱਕਰ ਮਾਰ ਦਿਤੀ।

ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਦੇ ਡਰਾਈਵਰ ਅਤੇ ਕੰਡਕਟਰ ਸੀਟ ‘ਤੇ ਬੈਠੇ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਿਛਲੀ ਸੀਟ ‘ਤੇ ਬੈਠੇ ਵਿਅਕਤੀ ਨੂੰ ਜ਼ਖ਼ਮੀ ਹਾਲਕ ਵਿਚ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੇ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿਤਾ।

RELATED ARTICLES

वीडियो एड

Most Popular