‘ਆਪ’ ਆਗੂ ਬਲਤੇਜ ਪੰਨੂ ਨੇ ਸੁਖਬੀਰ ਬਾਦਲ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿੰਨਾ ਚਿਰ ਤੁਸੀਂ ਸੱਤਾ ’ਚ ਰਹੇ ਕੋਈ ਕੰਮ ਕਾਨੂੰਨ ਅਨੁਸਾਰ ਨਹੀਂ ਹੋਇਆ। ਤੁਹਾਡੀਆਂ 10 ਸਾਲਾਂ ’ਚ ਕੀਤੀਆਂ ਗੈਰ ਕਾਨੂੰਨੀ ਗਤੀਵਿਧੀਆਂ ਲੋਕਾਂ ਨੂੰ ਯਾਦ ਹਨ। ਤੁਸੀਂ ਚਿੰਤਤ ਹੋ ਕਿ ਵਿਜੀਲੈਂਸ ਜਾਂਚ ਤੁਹਾਡੇ ਘਰ ਦੇ ਬਾਕੀ ਜੀਆਂ ਵੱਲ ਨਾ ਆ ਜਾਵੇ। ਲੋਕਾਂ ਨੂੰ 2007 ਤੋਂ 2017 ਵਿਚਕਾਰ ਹੋਏ ਲੋਕਾਂ ਨੂੰ ਸਾਰੀਆਂ ਗੈਰ-ਕਾਨੂੰਨੀ ਗਤੀਵਿਧੀਆਂ ਯਾਦ ਹਨ।
‘ਆਪ’ ਆਗੂ ਬਲਤੇਜ ਪੰਨੂ ਨੇ ਸੁਖਬੀਰ ਬਾਦਲ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਸੁਖਬੀਰ ਬਾਦਲ ਜੀ ਤੁਹਾਨੂੰ ਐਮਰਜੈਂਸੀ ਬੜੀ ਚੇਤੇ ਆ ਰਹੀ ਹੈ। ‘‘ਐਮਰਜੈਂਸੀ ਤਾਂ ਉਦੋਂ ਲੱਗੀ ਸੀ ਜਦੋਂ ਤੁਸੀਂ ਕੋਟਕਪੂਰਾ ’ਚ ਸ਼ਾਂਤਮਈ ਲੋਕਾਂ ‘ਤੇ ਗੰਦਾ ਪਾਣੀ ਛਿੜਕਿਆ, ਅੱਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾਈਆਂ। ਉਦੋਂ ਤੁਹਾਡੀ ਕੰਪਨੀ ਦੀਆਂ ਬੱਸਾਂ ਨੇ ਲੋਕਾਂ ਨੂੰ ਕੁਚਲਿਆ, ਉਹ ਐਮਰਜੈਂਸੀ ਸੀ । ’’ਤੁਹਾਡੇ ਸਮੇਂ ਅਨਾਜ ਘੁਟਾਲਾ ਅਤੇ ਸਿੰਚਾਈ ਘੁਟਾਲਾ ਹੋਇਆ। ਤੁਸੀਂ ਘੁਟਾਲਿਆਂ ਨੂੰ ਦਬਾਉਣਾ ਚਾਹੁੰਦੇ ਸੀ। ਮੌਜੂਦਾ ਸਰਕਾਰ ਘੁਟਾਲਿਆਂ ਨੂੰ ਦਬਾਉਣ ਨਹੀਂ ਦੇਵੇਗੀ, ਇਸੇ ਲਈ ਤੁਸੀਂ ਪਰੇਸ਼ਾਨ ਹੋ ਕਿ ਇਹ ਜਾਂਚ ਅੱਗੇ ਨਹੀਂ ਵਧਣੀ ਚਾਹੀਦੀ।