Wednesday, September 17, 2025
spot_imgspot_img
Homeपंजाबਲੁਧਿਆਣਾ ਪੱਛਮੀ ਵਿੱਚ ਕਾਂਗਰਸ ਅਤੇ ਭਾਜਪਾ ਨੂੰ ਝਟਕਾ, ਸੈਂਕੜੇ ਆਗੂ ਆਪ ਵਿੱਚ...

ਲੁਧਿਆਣਾ ਪੱਛਮੀ ਵਿੱਚ ਕਾਂਗਰਸ ਅਤੇ ਭਾਜਪਾ ਨੂੰ ਝਟਕਾ, ਸੈਂਕੜੇ ਆਗੂ ਆਪ ਵਿੱਚ ਹੋਏ ਸ਼ਾਮਿਲ

ਲੁਧਿਆਣਾ ਪੱਛਮੀ ਜਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਨੂੰ ਇਕ ਹੋਰ ਵੱਡਾ ਸਿਆਸੀ ਝਟਕਾ ਲਗਿਆ ਹੈ। ਸੋਮਵਾਰ ਨੂੰ ਕਾਂਗਰਸ ਦੇ ਸੈਂਕੜੇ ਆਗੂ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਸ਼ਾਮਿਲ ਹੋਣ ਵਾਲੇ ਆਗੂਆਂ ਵਿੱਚ ਦੀਪ ਸੰਧੂ, ਭੋਲਾ, ਜੱਸਾ, ਗੋਲੀ, ਮੋਨੀ, ਗੁਰਪ੍ਰੀਤ ਸਿੰਘ, ਵਿਜੈ ਪਾਲ, ਮੁਕੇਸ਼, ਬੰਟੀ ਗੁੱਜਰ, ਹੈਪੀ ਗੁੱਜਰ, ਆਦਿਤਿਆ, ਸੁਲੇਖ ਚੰਦ, ਰਾਹੁਲ, ਸ਼ਿਵਾ, ਸ਼ਿਵਮ, ਅਜੇ, ਅਸ਼ਵਨੀ, ਸਾਹਿਲ, ਅਭਿਸ਼ੇਕ, ਅਨੀਲ, ਸੁਰੀੰਦਰ, ਮੀਨੂ, ਅਕਸ਼ੇ, ਗਗਨ, ਸਚਿਨ, ਆਕਾਸ਼, ਜਤਿਨ, ਅੰਸ਼, ਰੋਹਿਤ, ਗੁਰਨੈਕ, ਰੋਬਿਨ, ਸੈਮ ਅਤੇ ਜਤਿੰਦਰਪਾਲ ਸਿੰਘ ਬੇਦੀ ਦੇ ਨਾਂ ਸ਼ਾਮਿਲ ਹਨ

ਦੂਜੇ ਪਾਸੇ ਭਾਜਪਾ ਵਿੱਚ ਵੀ ਵੱਡੀ ਟੂਟ ਦੇਖਣ ਨੂੰ ਮਿਲੀ ਜਿੱਥੇ ਭਾਜਪਾ ਨੇਤਾ ਜਤਿੰਦਰਪਾਲ ਸਿੰਘ ਬੇਦੀ, ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਰੋਹਿਤ ਮਾਨ, ਮੀਤ ਪ੍ਰਧਾਨ ਪ੍ਰਿੰਸ ਬੱਗਨ ਅਤੇ ਅਮਿਤ ਕੁਮਾਰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ।

ਇਸ ਤੋਂ ਇਲਾਵਾ, ਸੁਮਿਤ ਸੂਦ, ਕਾਕੂ ਸੂਦ, ਸੁਨੀਲ, ਸ਼ੈਮੀ, ਕਰਮ, ਸੰਜੀਵ ਕੁਮਾਰ ਚਾਵਲਾ, ਵਿਸ਼ਾਲ, ਪਵਨ, ਮਨਦੀਪ, ਆਸ਼ੂ, ਅਰੁਣ, ਸਾਹਿਲ, ਰੋਹਨ, ਕਰਣ, ਵਿਪਿਨ ਕੁਮਾਰ, ਜਸਵੰਤ ਕੌਰ ਅਤੇ ਮਧੂ ਬਾਲਾ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ।

ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਆਪ ਆਗੂ ਡਾ. ਸੰਨੀ ਅਹਲੂਵਾਲੀਆ, ਹਰਚੰਦ ਸਿੰਘ ਬਰਸਟ ਦੀ ਮੌਜੂਦਗੀ ਵਿੱਚ ਸਾਰੇ ਲੋਕਾਂ ਨੂੰ ਆਪ ਵਿੱਚ ਸ਼ਾਮਿਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਮੌਕੇ ਮੰਤਰੀ ਤਰੁਣਪ੍ਰੀਤ ਸੌਂਧ ਨੇ ਕਿਹਾ ਕਿ ਇਨ੍ਹਾਂ ਸਾਰੇ ਲੋਕਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਸਾਬਤ ਕਰਦਾ ਹੈ ਕਿ ਲੋਕ ਮੁਖਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਦੇ ਲੋਕ ਪੱਖੀ ਕੰਮਾਂ ਤੋਂ ਖੁਸ਼ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਲੁਧਿਆਣਾ ਪੱਛਮੀ ਦੇ ਲੋਕ ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੂੰ ਰਿਕਾਰਡ ਵੋਟਾਂ ਨਾਲ ਜਿਤਾ ਕੇ ਵਿਧਾਨਸਭਾ ਭੇਜਣਗੇ।

RELATED ARTICLES

वीडियो एड

Most Popular