Tuesday, September 16, 2025
spot_imgspot_img
Homeपंजाबਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 4 ਸਨੈਚਰਾਂ ਨੂੰ ਕੀਤਾ ਕਾਬੂ

ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 4 ਸਨੈਚਰਾਂ ਨੂੰ ਕੀਤਾ ਕਾਬੂ

ਮੋਹਾਲੀ ’ਚ ਬਲੌਂਗੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ 4 ਸਨੈਚਰਾਂ ਤੋਂ ਇੱਕ ਚੋਰੀ ਦਾ ਮੋਟਰਸਾਈਕਲ , 11 ਮੋਬਾਈਲਾਂ ਸਮੇਤ 2 ਚਾਕੂ ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਰਨ ਸੰਧੂ ਨੇ ਦੱਸਿਆ ਕਿ ਪੁਲਿਸ ਨੂੰ ਮੁਖ਼ਬਰ ਖਾਸ ਨੇ ਇਕ ਸੂਚਨਾ ਦਿੱਤੀ ਸੀ।  ਜਿਸ ’ਤੇ ਉਹਨਾਂ ਨੇ ਪਹਿਲਾਂ ਇੱਕ ਸਨੈਚਰ ਨੂੰ ਫੜਿਆ ਅਤੇ ਪੁੱਛਗਿੱਛ ਵਿੱਚ ਹੋਰ ਤਿੰਨ ਨਾਮ ਸਾਹਮਣੇ ਆਏ ਹਨ। ਹੁਣ ਚਾਰਾਂ ਸਨੈਚਰਾਂ ਨੂੰ ਗ੍ਰਿਘ਼ਤਾਰ ਕਰਕੇ ਕੋਰਟ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਇਹਨਾਂ ਤੋਂ ਪੁੱਛ ਕੇ ਹੋਰ ਕਿੰਨੀ ਜਗ੍ਹਾਂ ਇਹਨਾਂ ਨੇ ਸਨੈਚ ਕੀਤਾ ਹੈ ਜਾਂ ਕਿੰਨੀ ਜਗ੍ਹਾਂ ਹੋਰ ਵਹੀਕਲ ਚੋਰੀ ਕੀਤੇ ਹਨ। ਉਸ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਫਿਲਹਾਲ ਇਹਨਾਂ ਕੋਲੋਂ 11 ਚੋਰੀ ਦੇ ਮੋਬਾਈਲ 1 ਚੋਰੀ ਮੋਟਰਸਾਈਕਲ ਤੇ ਦੋ ਚਾਕੂ ਬਰਾਮਦ ਹੋਏ ਹਨ। ਇਹਨਾਂ ਦੀ ਉਮਰ 20 ਤੋਂ 25 ਸਾਲ ਦੱਸੀ ਜਾ ਰਹੀ ਹੈ ਅਤੇ ਇਹਨਾਂ ਵਿੱਚੋਂ ਇੱਕ ਤੇ ਪਹਿਲਾਂ ਵੀ ਮੁਕਦਮੇ ਦਰਜ ਹਨ।

RELATED ARTICLES

वीडियो एड

Most Popular