Homeपंजाबਮੋਗਾ 'ਚ ਦੁਕਾਨਦਾਰ ਨੇ ਪਿਤਾ ਦੇ ਲਾਈਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ...

ਮੋਗਾ ‘ਚ ਦੁਕਾਨਦਾਰ ਨੇ ਪਿਤਾ ਦੇ ਲਾਈਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗੋਲੀ

ਮੋਗਾ ਦੇ ਗੁਰਨਾਨਕ ਮਾਰਕੀਟ ‘ਚ ਇਕ ਕੱਪੜੇ ਦੇ ਦੁਕਾਨਦਾਰ ਨੇ ਸਵੇਰੇ 10 ਵਜੇ ਦੇ ਕਰੀਬ ਦੁਕਾਨ ਖੋਲ੍ਹ ਕੇ ਦੁਕਾਨ ‘ਤੇ ਬੈਠੇ ਨੌਜਵਾਨ ਨੇ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ।

ਜਾਣਕਾਰੀ ਮੁਤਾਬਕ ਵਿਅਕਤੀ ਦੀ ਪਛਾਣ ਮੋਗਾ ਦੇ ਰਹਿਣ ਵਾਲੇ 37 ਸਾਲਾ ਅਭਿਸ਼ੇਕ ਢੀਂਗਰਾ ਵਜੋਂ ਹੋਈ ਹੈ। ਦਰਅਸਰ ਵਿਅਕਤੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ। ਜਿਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਦੇ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰੀ । ਇਸ ਦੌਰਾਨ ਤੁਰੰਤ ਉਸ ਨੂੰ ਇਲਾਜ ਲਈ ਮੋਗਾ ਦੇ ਮੈਡੀਸਿਟੀ ‘ਚ ਦਾਖਲ ਕਰਾਇਆ ਗਿਆ ਹੈ ਜਿੱਥੇ ਉਸ ਦਾ ਆਪਰੇਸ਼ਨ ਚੱਲ ਰਿਹਾ ਹੈ। ਅਭਿਸ਼ੇਕ ਢੀਂਗਰਾ ਦੇ ਪਿਤਾ ਮੋਗਾ ‘ਚ ਗੁਰੂ ਨਾਨਕ ਮਾਰਕੀਟ ‘ਚ ਸਥਿਤ ਇੱਕ ਕੱਪੜਾ ਵਪਾਰੀ ਦਾ ਕੰਮ ਕਰਦਾ ਹੈ।

ਇਸ ਮਾਮਲੇ ਵਿੱਚ ਮੋਗਾ ਦੇ ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 10 ਵਜੇ ਮੋਗਾ ਦੇ ਗੁਰਨਾਨਕ ਮਾਰਕੀਟ ਵਿੱਚ ਕੱਪੜੇ ਦੇ ਦੁਕਾਨਦਾਰ ਅਭਿਸ਼ੇਕ ਢੀਂਗਰਾ ਉਮਰ ਕਰੀਬ 37 ਸਾਲ ਨੇ ਆਪਣੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਗੋਲੀ ਉਸ ਦੇ ਪੇਟ ਵਿੱਚ ਲੱਗੀ ਹੈ।ਉਸ ਦਾ ਇਲਾਜ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਚਲ ਰਿਹਾ ਹੈ। ਕਾਰਨਾਂ ਬਾਰੇ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

-Video Advertisement-

Most Popular