Monday, July 21, 2025
HomeपंजाबCM ਭਗਵੰਤ ਮਾਨ ਨੇ Sun Pharma ਦੇ CEO Mr. Damodharan Satagopan ਨਾਲ...

CM ਭਗਵੰਤ ਮਾਨ ਨੇ Sun Pharma ਦੇ CEO Mr. Damodharan Satagopan ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮਿਸ਼ਨ ਇਨਵੈਸਟਮੈਂਟ ਦੇ ਤਹਿਤ ਮੁੰਬਈ ਵਿੱਚ ਹਨ। ਉਹ ਇਸ ਦੌਰਾਨ ਉਹ ਵੱਡੇ ਕਾਰੋਬਾਰੀਆਂ ਤੇ ਫ਼ਿਲਮੀ ਜਗਤ ਦੀਆਂ ਹਸਤੀਆਂ ਨਾਲ ਮੁਲਾਕਾਤ ਕਰ ਰਹੇ ਹਨ। ਨਾਲ ਹੀ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਵੀ ਦੇ ਰਹੇ ਹਨ।  CM ਮਾਨ ਨੇ ਅੱਜ ਮੁੰਬਈ ਵਿਖੇ Sun Pharma ਦੇ CEO Mr. Damodharan Satagopan ਨਾਲ ਮੁਲਾਕਾਤ ਕੀਤੀ ਹੈ। ਮੁੱਖ ਮੰਤਰੀ ਨੇ ਉਨ੍ਹਾਂ ਦੇ ਨਾਲ ਮੁਲਕਾਤ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਸ਼ੇਅਰ ਕੀਤੀਆਂ ਹਨ ਅਤੇ ਲਿਖਿਆ ਹੈ ਕਿ ਅੱਜ ਮੁੰਬਈ ਵਿਖੇ ਵੱਡੇ ਸਨਅੱਤਕਾਰਾਂ ਨਾਲ ਮੀਟਿੰਗ ਦਰਮਿਆਨ Sun Pharma ਦੇ CEO Damodharan Satagopan ਨਾਲ ਮੁਲਾਕਾਤ ਕੀਤੀ।

Sun Pharma ਪਹਿਲਾਂ ਹੀ ਪੰਜਾਬ ‘ਚ ਕੰਮ ਕਰ ਰਹੀ ਹੈ ਤੇ ਇਹਨਾਂ ਨੇ ਪੰਜਾਬ ‘ਚ ਵਿਸਥਾਰ ਕਰਨ ਦੀ ਗੱਲ ਕੀਤੀ। ਜਿਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਸਿੱਧੇ-ਅਸਿੱਧੇ ਰੋਜ਼ਗਾਰ ਮਿਲੇਗਾ…SunPharma ਦੇ CEO ਨੇ ਪੰਜਾਬ ‘ਚ ਵਪਾਰ ਕਰਨ ਲਈ ਸੁਖਾਵੇਂ ਮਹੌਲ ਦੀ ਗੱਲ ਕਹੀ ਤੇ ਪੰਜਾਬੀਆਂ ਦੀ ਵੀ ਜੰਮ ਕੇ ਸ਼ਲਾਘਾ ਕੀਤੀ…

RELATED ARTICLES
- Advertisment -spot_imgspot_img

Most Popular