Saturday, March 15, 2025
spot_imgspot_img
spot_imgspot_img
Homeपंजाबਬਠਿੰਡਾ ’ਚ ਮੁੰਡੇ ਕੁੜੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਬਠਿੰਡਾ ’ਚ ਮੁੰਡੇ ਕੁੜੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਅੱਜ ਸਵੇਰੇ ਸਹਾਰਾ ਜਨ ਸੇਵਾ ਬਠਿੰਡਾ ਨੂੰ ਇੱਕ ਸੂਚਨਾ ਮਿਲੀ ਸੀ ਕਿ ਸੰਗਤ ਮੰਡੀ ਦੇ ਪਿੰਡ ਕੋਟ ਗੁਰੂ ਦੇ ਰਜਵਾਹੇ ’ਚ ਮੁੰਡੇ ਕੁੜੀ ਦੀ ਲਾਸ਼ ਤੈਰ ਰਹੀ ਹੈ, ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਸਹਾਰਾ ਜਨ ਸੇਵਾ ਦੀ ਟੀਮ ਮੌਕੇ ’ਤੇ ਪੁੱਜ ਗਈ। ਉਧਰੋਂ ਥਾਣਾ ਸੰਗਤ ਦੀ ਟੀਮ ਵੀ ਮੌਕੇ ’ਤੇ ਪੁੱਜੀ ਅਤੇ ਪੁਲਿਸ ਦੀ ਹਾਜ਼ਰੀ ’ਚ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਲਾਸ਼ਾਂ ਨੂੰ ਰਜਵਾਹੇ ਵਿੱਚੋਂ ਕੱਢ ਕੇ ਬਠਿੰਡਾ ਦੇ ਸਿਵਲ ਹਸਪਤਾਲ ਦੇ ਮੋਰਚਰੀ ’ਚ ਪੋਸਟਮਾਰਟਮ ਲਈ ਰੱਖ ਦਿੱਤਾ ਹੈ। ਸੰਗਤ ਮੰਡੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੇਸ਼ੱਕ ਅਜੇ ਤੱਕ ਦੋਵੇਂ ਲਾਸ਼ਾਂ ਦੀ ਕੋਈ ਸ਼ਨਾਖਤ ਨਹੀਂ ਹੋ ਸਕੀ।

ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਦਾੜੀ ਅਤੇ ਮੁੱਛਾਂ ਕਟਵੀਆਂ ਰੱਖੀਆਂ ਹੋਈਆਂ ਹਨ ਅਤੇ ਚੈਕਦਾਰ ਸ਼ਰਟ ਪਾਈ ਹੋਈ ਹੈ, ਜਦੋਂ ਕਿ ਲੜਕੀ ਦੇ ਇੱਕ ਪੈਰ ਵਿਚ ਪੰਜੇਬ ਅਤੇ ਲੋਆਰ ਟੀ ਸ਼ਰਟ ਪਾਈ ਹੋਈ ਹੈ। ਦੋਵਾਂ ਦੀ ਉਮਰ 25 ਤੋਂ 30 ਸਾਲ ਲੱਗਦੀ ਹੈ।

RELATED ARTICLES

Most Popular