Monday, December 23, 2024
spot_imgspot_img
spot_imgspot_img
Homeपंजाबਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਰਕਾਰੀ ਫਲੈਟ ਖਾਲੀ ਕਰਨ ਲਈ ਆਖਰੀ ਨੋਟਿਸ...

ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਰਕਾਰੀ ਫਲੈਟ ਖਾਲੀ ਕਰਨ ਲਈ ਆਖਰੀ ਨੋਟਿਸ ਜਾਰੀ

Last notice issued to Amarinder Singh Raja Waring : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਰਕਾਰੀ ਫਲੈਟ ਖਾਲੀ ਨਹੀਂ ਕਰ ਰਹੇ ਹਨ, ਜਦਕਿ  ਵਿਧਾਨ ਸਭਾ ਵੱਲੋਂ ਜਾਰੀ ਕੀਤੇ ਨੋਟਿਸ ਦਾ ਸਮਾਂ ਪੂਰਾ ਹੋ ਗਿਆ ਹੈ।ਜੇਕਰ ਅਗਲੇ ਨੋਟਿਸ ਦੇ ਜਾਰੀ ਹੋਣ ਤੋਂ ਬਾਅਦ 14 ਜੁਲਾਈ ਤੱਕ ਇਹ ਸਰਕਾਰੀ ਫਲੈਟ ਨੂੰ ਖਾਲੀ ਨਹੀਂ ਕਰਦੇ ਹਨ ਤਾਂ ਇਨ੍ਹਾਂ ਖ਼ਿਲਾਫ਼ ਵਿਧਾਨ ਸਭਾ ਵੱਲੋਂ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਜਾਏਗੀ।

ਵਿਧਾਨ ਸਭਾ ਦੇ ਤੈਅ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਸਰਕਾਰੀ ਫਲੈਟ ਨੂੰ 29 ਜੂਨ ਤੱਕ ਖ਼ਾਲੀ ਕਰਨਾ ਸੀ ਪਰ 4 ਜੁਲਾਈ ਬੀਤਣ ਤੱਕ ਵੀ ਇਨ੍ਹਾਂ ਵੱਲੋਂ ਸਰਕਾਰੀ ਫਲੈਟ ਨੂੰ ਖਾਲੀ ਨਹੀਂ ਕੀਤਾ ਗਿਆ ਹੈ। ਜੇਕਰ ਰਾਜਾ ਵੜਿੰਗ ਨੇ ਤੈਅ ਕੀਤੀ ਤਰੀਕ ਤੱਕ ਫਲੈਟ ਖ਼ਾਲੀ ਕੀਤਾ ਤਾਂ 160 ਗੁਣਾ ਜ਼ਿਆਦਾ ਕਿਰਾਏ ਦਾ ਭੁਗਤਾਨ ਕਰਨਾ ਪਵੇਗਾ।

ਇੱਕ ਵਿਧਾਇਕ ਨੂੰ ਕਿਫਾਇਤੀ ਕਿਰਾਇਆ 240 ਰੁਪਏ ਦੇਣਾ ਹੁੰਦਾ ਹੈ ਤੇ ਇਸ ਦੇ 160 ਗੁਣਾ ਅਨੁਸਾਰ ਹੁਣ ਤੋਂ ਬਾਅਦ 240 ਰੁਪਏ ਦੀ ਥਾਂ ‘ਤੇ 38 ਹਜ਼ਾਰ 400 ਰੁਪਏ ਕਿਰਾਇਆ ਦੇਣਾ ਪਏਗਾ। ਇਸ ਤੋਂ ਇਲਾਵਾ ਕਾਨੂੰਨੀ ਵੱਖਰੀ ਚੱਲੇਗੀ।

RELATED ARTICLES

Video Advertisment

Advertismentspot_imgspot_img

Most Popular