Singapore Airlines: ਲੰਡਨ ਤੋਂ ਸਿੰਗਾਪੁਰ ਜਾਣ ਵਾਲੀ ਫਲਾਈਟ ਵਿੱਚ ‘ਗੰਭੀਰ ਅਸ਼ਾਂਤੀ’ ਕਾਰਨ ਇੱਕ ਬਹੁਤ ਹੀ ਦੁਰਲੱਭ ਘਟਨਾ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਮੌਤ ਦੀ ਪੁਸ਼ਟੀ ਸਿੰਗਾਪੁਰ ਏਅਰਲਾਈਨਜ਼ ਨੇ ਕੀਤੀ ਹੈ। ਇਸ ਘਟਨਾ ਤੋਂ ਬਾਅਦ ਜਹਾਜ਼ ਦੀ ਬੈਂਕਾਕ ਵਿੱਚ ਐਮਰਜੈਂਸੀ ਲੈਂਡਿੰਗ ਕਾਰਵਾਈ ਗਈ ਹੈ। ਇਸ ਜਹਾਜ਼ ਵਿੱਚ 211 ਯਾਤਰੀ ਅਤੇ 18 ਕਰੂ ਮੈਂਬਰ ਸਵਾਰ ਸਨ।
ਸਿੰਗਾਪੁਰ ਵੱਲ ਜਾ ਰਹੀ ਸੀ ਫਲਾਈਟ
ਏਅਰਲਾਈਨ ਨੇ ਇਕ ਬਿਆਨ ‘ਚ ਕਹੀ ਇਹ ਗੱਲ
ਮਰਨ ਵਾਲੇ ਯਾਤਰੀ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦੇ ਹੋਏ ਏਅਰਲਾਈਨ ਨੇ ਕਿਹਾ, “ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਬੋਇੰਗ ਵਿੱਚ ਸਵਾਰ ਯਾਤਰੀ ਜ਼ਖਮੀ ਹੋਏ ਹਨ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ… ਸਾਡੀ ਤਰਜੀਹ ਜਹਾਜ਼ ਦੇ ਸਾਰੇ ਯਾਤਰੀਆਂ ਅਤੇ ਚਾਲਕ ਦਲ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨਾ ਹੈ। ਅਸੀਂ ਲੋੜੀਂਦੀ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਥਾਈਲੈਂਡ ਵਿੱਚ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਾਂ ਅਤੇ ਲੋੜ ਅਨੁਸਾਰ ਵਾਧੂ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਟੀਮ ਬੈਂਕਾਕ ਭੇਜ ਰਹੇ ਹਾਂ।”